ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਓਹੀ ਨੌਜਵਾਨ ਹੈ ਜਿਸਨੂੰ ਸਪਾਈਡਰਮੈਨ ਬਣਨ ਦਾ ਬੜਾ ਹੀ ਚਾਅ ਚੜ੍ਹਿਆ ਹੋਇਆ ਸੀ | ਜਿਸਨੇ ਅੱਧੀ ਰਾਤ ਸਪਾਈਡਰ ਮੇਨ ਬਣ ਜੋ ਪੁੱਠਾ ਕੰਮ ਕੀਤਾ ਉਸ ਕਰਕੇ ਇੱਕ ਵਾਰ ਤਾਂ ਇਸਨੇ ਪੂਰੇ ਪੰਜਾਬ ਦੀ ਪੁਲਿਸ ਦੇ ਸਾਹ ਸੁੱਕਣੇ ਪਾ ਦਿੱਤੇ ਸਨ |
ਮਾਮਲਾ ਨਾਭਾ ਦਾ ਹੈ, ਜਿੱਥੇ ਅੱਜ ਨਾਕਾਬੰਦੀ ਦੌਰਾਨ ਪੁਲਿਸ ਨੇ ਮੋਟਰਸਾਈਕਲ ‘ਤੇ ਸਵਾਰ ਹੋ ਆ ਰਹੇ ਇਸ ਪੰਜਾਬੀ ਸਪਾਈਡਰਮੈਨ ਨੂੰ ਇੱਕ ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਗਿੱਚੀਓਂ ਫੜ ਲਿਆ |
ਅਸਲ ‘ਚ ਤਿੰਨ ਦਿਨ ਪਹਿਲਾਂ ਕੇਂਦਰੀ ਜੇਲ੍ਹ ਪਟਿਆਲਾ ਤੋਂ ਮਨਿੰਦਰ ਸਿੰਘ @ ਗੰਨਾ ਨਾਂ ਦਾ ਇਹ ਹਵਾਲਾਤੀ ਰਾਤ ਵੇਲੇ ਅਚਾਨਕ ਆਪਣੀ ਬੈਰਕ ‘ਚੋਂ ਗਾਇਬ ਹੋ ਗਿਆ ਸੀ | ਜੋ ਏਸੀ ਦੀ ਤਾਰ ਦਾ ਸਹਾਰਾ ਲੈ ਕੇ ਸਪਾਈਡਰ ਮੈਨ ਵਾਂਗ ਜੇਲ੍ਹ ਦੀ ਛੱਤ ‘ਤੇ ਚੜ੍ਹ ਉੱਚੀ ਜਿਹੀ ਕੰਧ ਨੂੰ ਪਾਰ ਕਰਦਾ ਸੀਸੀਟੀਸੀ ਵੀਡੀਓ ‘ਚ ਨਜ਼ਰ ਆਇਆ | ਜਿਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ | ਪਰ ਨਾਭਾ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਇਸਨੂੰ ਕਾਬੂ ਕਰ ਹੀ ਲਿਆ |
