ਇਹ ਤਸਵੀਰਾਂ ਅਮਰੀਕਾ ਜਾਂ ਕਿਸੇ ਯੂਰਪੀਅਨ ਮੁਲਕ ਦੀਆਂ ਨਹੀਂ….ਜੋ ਸਾਨੂੰ ਡਿਸਕਵਰੀ ਜਾਂ ਜੋਗਰਾਫੀ ਚੈਨਲ ਉਤੇ ਦਿਖਾਕੇ ਡਰਾ ਦਿੰਦੇ ਨੇ। ਇਹ ਤਸਵੀਰਾਂ ਪੰਜਾਬ ਦੇ ਜ਼ਿਲਾ ਫਾਜ਼ਿਲਕਾ ਦੀਆਂ ਨੇ…ਜਿਥੇ ਜਦੋਂ ਲੋਕਾਂ ਨੇ ਜਿਹੋ ਜਿਹੇ ਤੂਫਾਨ ਅਮਰੀਕਾ ‘ਚ ਦੇਖਣ ਨੂੰ ਮਿਲਦੇ ਨੇ ਜਦੋੰ ਦੇਖਿਆ ਤਾਂ ਸਭ ਦੇ ਹੋਸ਼ ਫਾਕਤਾ ਹੋ ਗਏ। ਇਹ ਟਰਨਾਡੋ ਪਿੰਡ ਬਕੈਣ ਵਾਲਾ ‘ਚ ਆਇਆ ਤੇ 2 ਕਿਲੋਮੀਟਰ ਤੱਕ ਇਸਦੇ ਰਾਹ ‘ਚ ਜੋ ਵੀ ਆਇਆ ਉਸਨੂੰ ਆਪਣੇ ਨਾਲ ਉੱਡਾਕੇ ਲੈ ਗਿਆ ਉਹ ਭਾਂਵੇ ਘਰਾਂ ਦੀਆਂ ਛੱਤਾਂ ਹੋਣ, ਦਰੱਖਤ ਹੋਣ ਜਾਂ ਫੇਰ ਛੋਟੇ ਕਿੰਨੂਆਂ ਦੇ ਬਾਗ ਟਰਨਾਡੋ ਦੇ ਰਾਹ ‘ਚ ਆਉਣ ਵਾਲੀ ਹਰ ਸ਼ੈਅ ਨੂੰ ਇਹ ਤੂਫਾਨ ਖਤਮ ਕਰਦਾ ਚਲਾ ਗਿਆ। ਟਰਨਾਡੋ ਰੁਕਿਆ ਤਾਂ ਤਬਾਹੀ ਵਾਲੇ ਦ੍ਰਿਸ਼ ਦੇਖਦੇ ਪਿੰਡਾਂ ਵਾਲੇ ਮੁੰਡੇ ਹੈਰਾਨ ਰਹਿ ਗਏ ਤੇ ਕਈ ਲੋਕਾਂ ਨੇ ਇਸ ਟਰਨਾਡੋ ਨੂੰ ਆਪਣੇ ਮੋਬਾਇਲਾਂ ‘ਚ ਕੈਦ ਕਰ ਲਿਆ ਜਿਸ ਨੂੰ ਦੇਖਕੇ ਚੰਗਾ ਭਲਾ ਬੰਦਾ ਖੌਫਜ਼ਦਾ ਹੋ ਸਕਦਾ ਐ। ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
previous post