ਕਰਨਾ ਕਾਲ ‘ਚ ਪੰਜਾਬ ਸਰਕਾਰ ਨੇ ਵਪਾਰੀ ਵਰਗ ਨੂੰ ਰਾਹਤ ਦੀ ਖਬਰ ਦਿੱਤੀ ਹੈ, ਜਿਸ ਦੇ ਚੱਲਦਿਆਂ ਲੌਕਡਾਊਨ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀ ਗਈਆਂ ਹਨ। ਸਰਕਾਰ ਵੱਲੋਂ ਦੁਕਾਨਾਂ ਦੇ ਖੁੱਲੇ ਰਹਿਣ ਦੇ ਸਮੇਂ ‘ਚ ਬਦਲਾਅ ਕਰ ਦਿੱਤਾ ਗਿਆ ਹੈ, ਜਿੱਥੇ ਪਹਿਲਾਂ ਦੁਕਾਨਾਂ 6.30 ਵਜੇ ਤੱਕ ਖੁੱਲੀਆਂ ਰਹਿੰਦੀਆਂ ਸਨ ਉਹਨਾਂ ਨੂੰ ਹੁਣ ਰਾਤ ਦੇ 9 ਵਜੇ ਤੱਕ ਖੁੱਲਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ। ਹੁਣ ਵੀਕਐੱਡ ਕਰਫਿਊ ਸਿਰਫ ਐਤਵਾਰ ਨੂੰ ਹੀ ਰਿਹਾ ਕਰੇਗਾ। ਜਿਸ ਦੇ ਚੱਲਦਿਆਂ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਐਤਵਾਰ ਬੰਦ ਰਿਹਾ ਕਰਨਗੀਆਂ।
ਇਹਨਾਂ ਗਾਈਡਲਾਈਨਜ਼ ‘ਚ ਨਾਈਟ ਕਰਫਿਊ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਪੰਜਾਬ ‘ਚ ਰਾਤ ਨੂੰ 9.30 ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਿਹਾ ਕਰੇਗਾ।