Htv Punjabi
Punjab siyasat

ਕਿਸਾਨਾਂ ਨੇ ਖੇਤੀ ਆਰਡੀਨੈਸ ਦਾ ਕੀਤਾ ਵਿਰੋਧ ਤਾਂ ਹਰਸਿਮਰਨ ਬਾਦਲ ਨੇ ਕੀਤੀ ਹਮਾਇਤ

ਕੇਂਦਰ ਵੱਲੋਂ ਖੇਤੀ ਆਰਡੀਨੈਸਾਂ ਦੀ ਗੱਲ ਤੋਂ ਬਾਅਦ ਜਿਥੇ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਵਿਰੋਧੀਆਂ ਪਾਰਟੀਆਂ ਵੱਲੋਂ ਇਸ ਮਾਮਲੇ ‘ਤੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਜਾ ਰਹੀ ਹੈ, ਪਰ ਦੂਸਰੇ ਪਾਸੇ ਇਸ ਮਾਮਲੇ ‘ਚ ਅਕਾਲੀ ਦਲ ਵੱਲੋਂ ਕੇਂਦਰ ਦਾ ਪੱਖ ਪੂਰਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਹਰਸਿਮਰਨ ਕੌਰ ਬਾਦਲ ਵੱਲੋਂ ਇਸ ਮਾਮਲੇ ‘ਚ ਦਾਅਵਾ ਕੀਤਾ ਗਿਆ ਹੈ ਕਿ ਕਿਸਾਨਾਂ ਦਾ ਇਸ ‘ਚ ਕੋਈ ਨੁਕਸਾਨ ਨਹੀਂ ਹੋਵੇਗਾ। ਕਾਬਿਲੇਗੌਰ ਹੈ ਕਿ ਇਸ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੱਖ ਦੀ ਗੱਲ ਕੀਤੀ ਸੀ।

ਹਰਸਿਮਰਤ ਕੌਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਨੂੰ ਦੁਹਰਾਂਉਂਦਿਆ ਕਿਹਾ,’ਕੈਪਟਨ ਸਾਹਿਬ ਕਿਸਾਨਾਂ ਨੂੰ ਗੁੰਮਰਾਹ ਨਾ ਕਰੋ।’ਇਸ ਦੇ ਨਾਲ ਹੀ ਬੇਅਦਬੀ ਮਾਮਲੇ ‘ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੇ ਕਿਹਾ ਕਿ ਚਾਰ ਸਾਲਾਂ ‘ਚ ਸਰਕਾਰ ਦੋਸ਼ੀਆਂ ਨੂੰ ਫੜ ਨਹੀਂ ਸਕੀ ਅਤੇ ਨਾ ਹੀ ਬੀਜ ਘੁਟਾਲਾ ਅਤੇ ਸ਼ਰਾਬ ਘੁਟਾਲਾ ਜਾਂ ਹੋਰ ਕਿੰਨੇ ਘੁਟਾਲੇ ਜਿਨ੍ਹਾਂ ‘ਚ ਅਜੇ ਤੱਕ ਕੁਝ ਨਹੀਂ ਕੀਤਾ ਗਿਆ। ਇੰਨਾਂ ਸਾਰੇ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਸਰਕਾਰ ਖੇਤੀ ਆਰਡੀਨੈਂਸ ਨੂੰ ਲੈ ਕੇ ਗੁੰਮਰਾਹ ਕਰ ਰਹੀ ਹੈ।

Related posts

ਆਹ 10 ਚੀਜ਼ਾਂ ਖਾਕੇ ਮੁੰਡੇ ਬਣ ਰਹੇ ਨੇ ਹਿੱਜੜੇ ਤੇ ਨਾਮਰਦ

htvteam

ਘਰੋਂ ਦਵਾਈ ਲੈਣ ਗਈ 3 ਬੱਚਿਆਂ ਦੀ ਮਾਂ ਆਸ਼ਕ ਨਾਲ ਫ਼ਰਾਰ

htvteam

ਸੁਖਬੀਰ ਬਾਦਲ ਜਲਾਲਾਬਾਦ ਤੋਂ ਚੋਣ ਹਾਰੇ

htvteam