ਆਏ ਦਿਨ ਪੰਜਾਬ ਦੀਆਂ ਜੇਲ੍ਹਾਂ ਚੋਂ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਐ ਜਿਸ ਨਾਲ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਚ ਆ ਜਾਂਦਾ ਐ ਸੁਰਖੀਆਂ ਚ ਰਹਿਣ ਵਾਲੀ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਇਕ ਵਾਰ ਫਿਰ ਚਰਚਾ ਦਾ ਵਿਛਾ ਬਣੀ ਐ , ਦੱਸਿਆ ਜਾ ਰਿਹਾ ਕਿ ਜੇਲ੍ਹ ਚ ਚਲਾਏ ਗਏ ਸਰਚ ਅਭਿਆਨ ਦੇ ਤਹਿਤ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਜੇਲ੍ਹ ਵਿੱਚੋਂ ਇੱਕ ਵਾਰ ਫਿਰ 13 ਮੋਬਾਈਲ ਬਰਾਮਦ ਹੋਏ ਨੇ ਇਸ ਦੇ ਨਾਲ ਹੀ ਸਿਮ, ਚਾਰਜਰ ਵੀ ਬਰਾਮਦ ਕੀਤਾ ਗਿਆ, ,,,,
ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ,,,, ਪੁਲਿਸ ਨੇ ਇੱਕ ਅਣਪਛਾਤੇ ਸਮੇਤ ਕੁੱਲ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਐ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਣ ਸਵਾਲ ਹੈ ਕਿ ਜੇਲ੍ਹ। ਚ ਭਾਰੀ ਭਰਕਮ ਪੁਲਿਸ ਫੋਰਸ ਹੋਣ ਦੇ ਬਾਵਜੂਦ ਇਹ ਸਮਾਨ ਜੇਲ੍ਹ ਚ ਗਿਆ ਕਿਵੇਂ,,, ਇਸ ਘਟਨਾ ਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ ਚ ਖੜਾ ਕੀਤਾ ਅਤੇ ਜੇਲ੍ਹ ਪ੍ਰਸਾਸ਼ਾਨ ਦੀ ਕਾਰਗੁਜਾਰੀ ਤੇ ਵੀ ਸਵਾਲ ਖੜੇ ਹੋ ਰਹੇ ਨੇ । ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……