Htv Punjabi
Punjab

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਕਰੋਨਾ ਅਫਵਾਹਾਂ ਫੈਲਾਉਣ ਵਾਲਿਆਂ ਨਾਲ ਕੀਤਾ ਇਹ ਮਾੜਾ ਕੰਮ

ਪੰਜਾਬ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਸੂਬੇ ‘ਚ ਕਰੋਨਾ ਦੀ ਝੂਠੀ ਅਫਵਾਹਾਂ ਫੈਲਾਉਣ ਵਾਲੀਆਂ ਕਈ ਸੋਸ਼ਲ ਮੀਡੀਆ ਸਾਈਟਾ ਪਲੇਟਫਾਰਮ ਦੇ 121 ਖਾਤੇ ਬਲੌਕ ਕਰ ਦਿੱਤੇ ਹਨ। ਸੂਬੇ ‘ਚ ਅਲੱਗ-ਅਲੱਗ ਥਾਣਿਆਂ ‘ਚ ਅਜਿਹੇ 121 ਮਾਮਲੇ ਦਰਜ ਕੀਤੇ ਗਏ ਹਨ, ਜਿਹਨਾਂ ‘ਚ ਤਰਕੀਬਨ 288 ਸੋਸ਼ਲ ਮੀਡੀਆ ਦੇ ਖਾਤੇ ਅਤੇ ਲੰਿਕ ਨੂੰ ਲੈਕੇ ਗੂਗਲ ਨੂੰ ਸੂਚਿਤ ਕੀਤਾ ਗਿਆ ਹੈ।

ਇਸ ਮਾਮਲੇ ‘ਤੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਏਜੰਸੀ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤੱਤਾਂ ਦੇ ਖਾਤੇ ਅਤੇ ਲੰਿਕ ਨੂੰ ਬਲੌਕ ਕਰਨ ਦੇ ਲਈ ਇਹ ਮਾਮਲਾ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਾਈਬਰ ਲਾਅ ਡਵੀਜਨ ਦੇ ਕੋਲ ਚੁੱਕੇਗੀ।


ਜਿਸ ਦੇ ਚਲਦੇ ਹੁਣ ਤੱਕ 108 ਖਾਤੇ ਅਤੇ ਲੰਿਕ ਬਲਾਕ ਕਰ ਦਿੱਤੇ ਗਏ ਹਨ। ਇੰਨਾਂ ਹੀ ਨਹੀਂ ਪੁਲਿਸ ਨੂੰ ਹਾਲੇ ਹੋਰ ਵੀ ਸੋਸ਼ਲ ਮੀਡੀਆ ਅਕਾਂਊਟਸ ਬਲੌਕ ਹੋਣ ਦਾ ਇੰਤਜ਼ਾਰ ਹੈ। ਕਾਬਿਲੇਗੌਰ ਹੈ ਕਰੋਨਾ ਕਾਲ ‘ਚ ਲੋਕਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਝੂਠੀ ਅਫਵਾਹਾਂ ਉਡਾਈਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸਖਤ ਕਦਮ ਚੁੱਕਦਿਆਂ ਡੀਜੀਪੀ ਨੂੰ ਇਸ ਮਾਮਲੇ ‘ਚ ਜਲਦ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ।

Related posts

7000 ਬਿਊਟੀ ਪਾਰਲਰ ਵਾਲੀਆਂ ਕੁੜੀਆਂ ਨਾਲ ਦੇਖੋ ਕੀ ਹੋਇਆ ?

htvteam

ਚੋਰੀ ਚੋਰੀ ਘਰ ‘ਚ ਹੀ ਲਗਾ ਰਹੇ ਸਨ ਨੋਟਾਂ ਦੇ ਅੰਬਾਰ; ਦੇਖੋ ਵੀਡੀਓ

htvteam

ਬੱਚੇਦਾਨੀਆਂ ਦੀਆਂ ਗੱਠਾਂ, ਰਸੌਲੀਆਂ ਇਕੋ ਵਾਰ ‘ਚ ਖਤਮ

htvteam