Htv Punjabi
Crime Punjab Video

ਬਦਮਾਸ਼ ਨਾਲ ਪੁਲਿਸ ਦਾ ਮੁਕਾਬਲਾ !

ਫਰੀਦਕੋਟ ਚ ਇਨਕਾਊਂਟਰ ਤੋਂ ਬਾਅਦ ਗੈਂਗਸਟਰ ਨਾਲ ਜੁੜਿਆ ਮੁਲਜ਼ਮ ਕਾਬੂ

ਆਰੋਪੀ ਤੋਂ 1 ਯੂਗਾਨਾ ਪਿਸਟਲ, ਜ਼ਿੰਦਾ ਰੌਂਦ ਅਤੇ ਮੋਟਰਸਾਈਕਲ ਬਰਾਮਦ
ਟਾਰਗਟ ਕਿਲਿੰਗ, ਰੈਕੀ ਤੇ ਫਾਇਰਿੰਗ ਵਰਗੀਆਂ ਵਾਰਦਾਤਾਂ ਨੂੰ ਦਿੰਦਾ ਸੀ ਅੰਜਾਮ
ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਬਾਜਾਖਾਨਾ ਨੇੜਿਓ ਇਨਕਾਊਂਟਰ ਤੋਂ ਬਾਅਦ ਗੈਂਗਸਟਰ ਮੋਡੀਊਲ ਨਾਲ ਜੁੜੇ ਮੁਲਜ਼ਮ ਅਰਸ਼ਦੀਪ ਸਿੰਘ ਉਰਫ਼ ਵਿੱਕੀ ਨੂੰ ਕਾਬੂ ਕੀਤਾ ਹੈ। ਦੋਸ਼ੀ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਾੜੀ ਕਲਾ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਮੌਕੇ ‘ਤੇ ਦੋਸ਼ੀ ਤੋਂ 01 ਯੂਗਾਨਾ ਪਿਸਟਲ, ਜ਼ਿੰਦਾ ਰੌਂਦ ਅਤੇ ਐਚ.ਐਫ ਡੀਲਕਸ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ।

ਪੁਲਿਸ ਜਾਂਚ ਅਨੁਸਾਰ ਦੋਸ਼ੀ ਅਰਸ਼ਦੀਪ ਸਿੰਘ ਗੈਂਗਸਟਰ ਪ੍ਰਭ ਦਾਸੁਵਾਲ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਇਸਦੇ ਇਸ਼ਾਰੇ ‘ਤੇ ਟਾਰਗਟ ਕਿਲਿੰਗ, ਰੈਕੀ ਅਤੇ ਫਾਇਰਿੰਗ ਵਰਗੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਸ ਵੱਲੋਂ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਦੇ ਛੇਹਰਟਾ ਖੇਤਰ ਵਿੱਚ ਫਾਇਰਿੰਗ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਗਿਆ ਸੀ।

ਇਸੇ ਗੈਂਗ ਨਾਲ ਜੁੜੇ ਦੋ ਹੋਰ ਦੋਸ਼ੀ ਬਲਜੀਤ ਸਿੰਘ ਉਰਫ਼ ਕੱਦੂ ਅਤੇ ਸੰਨੀ ਨੂੰ ਵੀ 14 ਨਵੰਬਰ ਨੂੰ ਫਰੀਦਕੋਟ ਪੁਲਿਸ ਨੇ ਪਿੰਡ ਪੰਜਗਰਾਈ ਦੇ ਸਰਕਾਰੀ ਸਕੂਲ ਸਟੇਡੀਅਮ ਨੇੜੇ ਤੋਂ .30 ਬੋਰ ਪਿਸਟਲ ਅਤੇ ਜ਼ਿੰਦਾ ਰੌੰਦ ਸਮੇਤ ਗ੍ਰਿਫਤਾਰ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਤਿੰਨੇ ਮਿਲ ਕੇ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ।

ਦੋਸ਼ੀ ਅਰਸ਼ਦੀਪ ਸਿੰਘ ਉਰਫ਼ ਵਿੱਕੀ ਦੇ ਖ਼ਿਲਾਫ ਖੋਹ ਦੀ ਵਾਰਦਾਤ ਸਬੰਧੀ ਥਾਣਾ ਸਦਰ ਅੰਮ੍ਰਿਤਸਰ ਵਿੱਚ ਮਾਮਲਾ ਦਰਜ ਹੈ, ਜਦਕਿ ਉਸਦੇ ਸਾਥੀ ਬਲਜੀਤ ਸਿੰਘ ਉਰਫ਼ ਕੱਦੂ ਉੱਤੇ ਜ਼ਿਲ੍ਹਾ ਮੋਗਾ ਦੇ ਥਾਣਾ ਕੋਟ ਈਸ਼ੇ ਖਾਂ ਵਿਖੇ 15 ਲੱਖ ਰੁਪਏ ਦੀ ਫਿਰੋਤੀ ਮੰਗਣ ਸਬੰਧੀ ਮਾਮਲੇ ਦਰਜ ਹਨ।

ਫਰੀਦਕੋਟ ਪੁਲਿਸ ਕਾਨੂੰਨ-ਵਿਵਸਥਾ ਨੂੰ ਮਜ਼ਬੂਤੀ ਨਾਲ ਕਾਇਮ ਰੱਖਣ ਲਈ ਵਚਨਬੱਧ ਹੈ। ਗੈਂਗਸਟਰ ਮੋਡੀਊਲ, ਟਾਰਗਟ ਕਿਲਿੰਗ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਤੱਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਨਤਾ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਕਾਰਗੁਜ਼ਾਰੀਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਢੋਂਗੀ ਬਾਬੇ ਨੇ ਡੇਰੇ ‘ਚ ਫੜ੍ਹ ਲਈ ਜਨਾਨੀ

htvteam

ਹੱਥ ਪੈਰ ਬੰਨ੍ਹ ਡੇਅਰੀ ‘ਚ ਦੋਧੀ ਨਾਲ ਹੀ ਕਰ ਦਿੱਤਾ ਨਾਜਾਇਜ਼ ਕਾਰਾ; ਦੇਖੋ ਵੀਡੀਓ

htvteam

ਮੁਸਲਿਮ ਭਾਈਚਾਰੇ ਦੀਆਂ ਕਬਰਾਂ ਨੂੰ ਲੈਕੇ ਛੜ੍ਹਿਆ ਵਿਵਾਦ

htvteam

Leave a Comment