Htv Punjabi
Crime Punjab Video

ਬਰਾਤੀਆਂ ਦੇ ਪਏ ਛਿੱਤਰ ! DJ ਤੇ ਪਈਆਂ ਧਮਾਲਾਂ

ਵਿਆਹ ਵਿੱਚ ਡੀਜੇ ਤੇ ਗਾਣਾ ਬਦਲਣ ਨੂੰ ਲੈ ਕੇ ਹੋਇਆ ਝਗੜਾ
ਗੱਡੀਆਂ ਦੀ ਤੋੜਭੰਨ ਅਤੇ ਕੀਤੀ ਕੁੱਟਮਾਰ
ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲੱਖਾ ਸਿੰਘ ਉਤਾੜ ਵਿਚ ਹੰਗਾਮਾ
ਪੁਲਿਸ ਨੇ ਕੀਤਾ ਅੱਧੀ ਬਰਾਤ ਦੇ ਕਰੀਬ ਲੋਕਾਂ ਤੇ ਮੁਕਦਮਾ ਦਰਜ
ਚਾਰ ਲੋਕ ਹੋਏ ਗੰਭੀਰ ਜਖਮੀ ਪੁਲਿਸ ਵੱਲੋਂ ਆਰੋਪੀਆਂ ਦੀ ਕੀਤੀ ਜਾ ਰਹੀ ਹੈ ਭਾਲ
ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਡੀਜੇ ਤੇ ਗਾਣਾ ਚਲਾਉਣ ਨੂੰ ਲੈ ਕੇ ਵਿਆਹ ਵਿੱਚ ਬਰਾਤੀ ਆਪਸ ਵਿੱਚ ਹੀ ਭਿੜ ਗਏ ਅਤੇ ਜੰਮ ਕੇ ਇੱਕ ਦੂਜੇ ਦੀ ਕੁੱਟਮਾਰ ਕੀਤੀ ਮਾਮਲਾ ਇੱਥੇ ਹੀ ਸ਼ਾਂਤ ਨਹੀਂ ਹੋਇਆ ਬਰਾਤੀਆਂ ਵੱਲੋਂ ਇੱਕ ਦੂਜੇ ਦੀਆਂ ਗੱਡੀਆਂ ਤੱਕ ਵੀ ਇੱਟਾਂ ਰੋੜੇ ਮਾਰ ਮਾਰ ਕੇ ਭੰਨ ਦਿੱਤੀਆਂ ਗਈਆਂ ਜਾਣਕਾਰੀ ਦਿੰਦੇ ਹੋਏ ਜਖਮੀ ਹੋਏ ਬਰਾਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਭੂਆ ਦੇ ਮੁੰਡੇ ਦਾ ਵਿਆਹ ਸੀ ਅਤੇ ਉਹ ਵਿਆਹ ਵਿੱਚ ਗਏ ਸਨ ਉਥੇ ਡੀਜੇ ਲੱਗਾ ਹੋਇਆ ਸੀ ਜਦ ਉਹਨਾਂ ਨੇ ਆਪਣੀ ਮਨਪਸੰਦ ਦਾ ਗਾਣਾ ਡੀਜੇ ਤੇ ਚਲਵਾਇਆ ਤਾਂ ਲਾੜੇ ਦੇ ਦੋਸਤਾਂ ਨੇ ਗਾਣਾ ਬਦਲਵਾ ਦਿੱਤਾ ਜਦ ਫਿਰ ਉਹਨਾਂ ਨੇ ਗਾਣਾ ਲਗਵਾਇਆ ਤਾਂ ਫਿਰ ਤੋਂ ਲਾੜੇ ਦੇ ਦੋਸਤਾਂ ਨੇ ਗਾਨਾ ਹਟਵਾ ਕੇ ਆਪਣੀ ਮਰਜ਼ੀ ਦੇ ਗਾਣੇ ਲਗਵਾ ਲਏ ਜਦ ਉਹਨਾਂ ਨੇ ਐਸਾ ਕਰਨ ਤੋਂ ਰੋਕਿਆ ਤਾਂ ਲਾੜੇ ਦੇ ਦੋਸਤਾਂ ਨੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਦੇਖਦੇ ਹੀ ਦੇਖਦੇ ਵਿਆਹ ਵਾਲਾ ਪੰਡਾਲ ਜੰਗ ਦਾ ਮੈਦਾਨ ਬਣ ਗਿਆ ਅਤੇ ਇੱਕ ਦੂਜੇ ਦੀ ਜੰਮ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਟਾਂ ਰੋੜੇ ਵੀ ਚੱਲਣੇ ਸ਼ੁਰੂ ਹੋ ਗਏ ਬਰਾਤੀਆਂ ਵੱਲੋਂ ਇੱਕ ਦੂਜੇ ਦੀ ਜਿੱਥੇ ਕੁੱਟਮਾਰ ਕੀਤੀ ਗਈ ਉੱਥੇ ਹੀ ਵਿਆਹ ਵਿੱਚ ਆਈਆਂ ਗੱਡੀਆਂ ਦੀ ਵੀ ਇੱਟਾਂ ਰੋੜੇ ਮਾਰ ਕੇ ਜੰਮ ਕੇ ਤੋੜ ਭੰਨ ਕੀਤੀ ਗਈ ਇਸ ਲੜਾਈ ਵਿੱਚ ਚਾਰ ਲੋਕ ਗੰਭੀਰ ਜ਼ਖਮੀ ਹੋਏ ਹਨ।

ਉੱਥੇ ਹੀ ਪੁਲਿਸ ਵੱਲੋਂ ਸੂਚਨਾ ਮਿਲਣ ਤੇ ਕਾਰਵਾਈ ਕਰਦੇ ਹੋਏ ਅੱਧੀ ਦੇ ਕਰੀਬ ਬਰਾਤ ਉੱਪਰ ਹੀ ਮੁਕਦਮਾ ਦਰਜ ਕਰ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਸ਼ਾਦੀ ਵਿੱਚ ਗਾਣਾ ਚਲਾਉਣ ਨੂੰ ਲੈ ਕੇ ਬਰਾਤੀਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਵਿੱਚ ਕੁਝ ਲੋਕ ਜਖਮੀ ਹੋਏ ਹਨ ਸੂਚਨਾ ਮਿਲਣ ਤੇ ਕਾਰਵਾਈ ਕਰਦੇ ਹੋਏ 13 ਆਰੋਪੀਆਂ ਦੇ ਖਿਲਾਫ ਬਾਈ ਨੇਮ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਜਦ ਕਿ 35 ਦੇ ਕਰੀਬ ਅਨਪਛਾਤੇ ਬਰਾਤੀਆਂ ਤੇ ਮੁਕਦਮਾ ਦਰਜ ਕੀਤਾ ਗਿਆ ਹੈ ਪੁਲਿਸ ਵੱਲੋਂ ਇਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਜ਼ਖਮੀ ਹੋਏ ਬਰਾਤੀਆਂ ਵੱਲੋਂ ਪੁਲਿਸ ਅੱਗੇ ਗੁਹਾਰ ਲਗਾਈ ਹੈ ਕਿ ਆਰੋਪੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਜੋ ਉਹਨਾਂ ਦਾ ਸੋਨਾ ਅਤੇ ਹੋਰ ਸਮਾਨ ਵੀ ਦੂਜੇ ਬਰਾਤੀ ਲੁੱਟ ਕੇ ਲੈ ਗਏ ਹਨ ਅਤੇ ਜੋ ਕਾਰਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਵਾਈ ਜਾਵੇ ਅਤੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਲਯੁਗੀ ਪੁੱਤਾਂ ਨੇ ਪਿਓ ਨੂੰ ਬੰਨ੍ਹ ਚਿੱਟੇ ਦਿਨ ਕਰਤਾ ਗਲਤ ਕੰਮ

htvteam

ਟਰੱਕ ‘ਚ ਕੀਤਾ ਜਾ ਰਿਹਾ ਸੀ ਆਹ ਪੁੱ-ਠਾ ਕੰ-ਮ

htvteam

ਬਰਨਾਲਾ ਦੇ ਇੱਕ ਘਰ ਵਿੱਚ ਪਿਛਲੇ 10 ਦਿਨਾਂ ਤੋਂ ਦਿਉਰ ਦੁਆਰਾ ਬੰਦੀ ਬਣਾਈ ਹੋਈ ਔਰਤ ਨੂੰ ਪੁਲਿਸ ਨੇ ਛਡਵਾਇਆ, ਪੁਲਿਸ ਜਾਂਚ ਵਿੱਚ ਲੱਗੀ

Htv Punjabi

Leave a Comment