Htv Punjabi
Punjab Video

ਬਲਵੰਤ ਸਿੰਘ ਰਾਜੋਆਣਾ ਇੱਕ ਖ ਤਰ ਨਾਕ ਕਰੀਮੀਨਲ !

ਪੰਜਾਬ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ‘ਤੇ ਨਾਰਾਜ਼ ਹੋ ਗਏ। ਬਿੱਟੂ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਲਵੰਤ ਸਿੰਘ ਰਾਜੋਆਣਾ ਵਰਗੇ ਦੇਸ਼ ਵਿਰੋਧੀ ਦੋਸ਼ੀਆਂ ਦੀ ਰਿਹਾਈ ਲਈ ਰਾਜਪਾਲ ਕੋਲ ਜਾਅਲੀ ਦਸਤਖ਼ਤ ਲੈ ਕੇ ਜਾ ਰਹੇ ਹਨ।ਧਾਮੀ ਆਪਣੇ ਸਿਰ ‘ਤੇ ਆਮ ਲੋਕਾਂ ਦੇ ਦਸਤਖ਼ਤ ਨਹੀਂ ਚੁੱਕ ਰਿਹਾ, ਸਗੋਂ ਪੰਜਾਬੀਆਂ ਦੇ ਖ਼ੂਨ ਨਾਲ ਰੰਗੀਆਂ ਲਾਸ਼ਾਂ ਨੂੰ ਸਿਰ ‘ਤੇ ਚੁੱਕ ਰਿਹਾ ਹੈ।

ਬਿੱਟੂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹਿਲਾਂ ਕਹਿ ਚੁੱਕੇ ਹਨ ਕਿ ਪੰਜਾਬ ਵਿਚ 1980 ਵਾਲਾ ਮਾਹੌਲ ਬਣਾਇਆ ਜਾ ਰਿਹਾ ਹੈ। ਬਿੱਟੂ ਨੇ ਕਿਹਾ ਕਿ ਜੇਕਰ ਐਸ.ਜੀ.ਪੀ.ਸੀ ਸਮਾਜ ਵਿਰੋਧੀ ਲੋਕਾਂ ਦੀ ਰਿਹਾਈ ਲਈ ਇਸੇ ਤਰ੍ਹਾਂ ਉਪਰਾਲੇ ਕਰਦੀ ਰਹੀ ਤਾਂ ਯਕੀਨੀ ਤੌਰ ‘ਤੇ ਪੰਜਾਬ ‘ਚ ਅੱਤਵਾਦ ਦਾ ਦੌਰ ਆਉਣ ‘ਚ ਦੇਰ ਨਹੀਂ ਲੱਗੇਗੀ।

ਰਵਨੀਤ ਬਿੱਟੂ ਦਾ ਕਹਿਣਾ ਕੀ ਅੱਤਵਾਦ ਦੇ ਦੌਰ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖ ਅਤੇ ਹਿੰਦੂ ਮਾਰੇ ਗਏ ਹਨ। ਅੱਜ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜੋ ਦਿੱਲੀ, ਫਰੀਦਾਬਾਦ ਵਰਗੇ ਦੂਜੇ ਰਾਜਾਂ ਵਿੱਚ ਰਹਿਣ ਲੱਗ ਪਏ ਹਨ ਅਤੇ ਪੰਜਾਬ ਆਉਣ ਤੋਂ ਵੀ ਡਰਦੇ ਹਨ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪੁਰਾਣੇ ਦਿਨ 48 ਘੰਟਿਆਂ ‘ਚ ਯਾਦ ਆਉਣ ਲਗਾ ਦਿੰਦੀ ਹੈ ਰਸਭਰੀ

htvteam

ਆਹ ਜ਼ਿਲ੍ਹੇ ‘ਚ ਛਾਇਆ ਸਨਾਟਾ, ਪਸਰੀ ਸੁੰਨ ?

htvteam

ਕਿਤੇ ਤੁਹਾਡੇ ਬੱਚੇ ਅਜਿਹੇ ਸਕੂਲ ‘ਚ ਤਾਂ ਨਹੀਂ ਪੜ੍ਹਦੇ ? ਅੱਜ ਹੀ ਗੌਰ ਕਰੋ,ਨਹੀਂ ਤਾਂ ਫਿਰ…….

htvteam

Leave a Comment