Htv Punjabi
Punjab Video

ਬਿਮਾਰ ਪੁੱਤ ਨੂੰ ਠੀਕ ਕਰਨ ਲਈ ਤਾਂਤਰਿਕ ਬੁਲਾ ਦਿੱਤੀ ਮਜ਼ਦੂਰ ਦੀ ਬਲੀ

ਮਾਮਲਾ ਹੈ ਜਿਲ੍ਹਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਗੋਦਾਰਾ ਦਾ, ਜਿੱਥੇ ਜਗਸੀਰ ਸਿੰਘ @ ਕਾਲਾ ਨਾਂ ਦਾ ਇਹ ਨੌਜਵਾਨ ਮਜ਼ਦੂਰੀ ਕਰਕੇ ਟੱਬਰ ਪਾਲ ਰਿਹਾ ਸੀ | ਮਜ਼ਦੂਰੀ ਕਰਨ ‘ਚ ਇਸਦੀ ਘਰਵਾਲੀ ਰੀਨਾ ਰਾਣੀ ਵੀ ਇਸਦਾ ਸਾਥ ਦਿੰਦੀ ਸੀ |
ਲੰਘੀ 2 ਜੂਨ ਨੂੰ ਜਗਸੀਰ ਸਿੰਘ @ ਕਾਲਾ ਅਤੇ ਉਸਦੀ ਘਰਵਾਲੀ ਰੀਨਾ ਪਿੰਡ ਦੇ ਹੀ ਇੱਕ ਵਿਅਕਤੀ ਬਲਵਿੰਦਰ ਸਿੰਘ ਦੇ ਘਰ ਪਾ ਰਹੀ ਛੱਤ ਕਰਕੇ ਓਥੇ ਮਜ਼ਦੂਰੀ ਕਰਨ ਗਏ ਸਨ | ਮਜ਼ਦੂਰੀ ਕਰ ਸ਼ਾਮੀ ਦੋਵੇਂ ਜੀਅ ਆਪਣੇ ਘਰ ਪਰਤ ਆਏ | ਕੁਝ ਦੀ ਦੇਰ ਬਾਅਦ ਬਲਵਿੰਦਰ ਸਿੰਘ ਦੀ ਘਰਵਾਲੀ ਪਰਮਜੀਤ ਕੌਰ ਦੋਬਾਰਾ ਜਗਸੀਰ ਸਿੰਘ ਨੂੰ ਸੱਦ ਕੇ ਆਪਣੇ ਘਰ ਲੈ ਜਾਂਦੀ ਹੈ | ਕਾਫੀ ਦੇਰ ਤੱਕ ਜਦ ਜਗਸੀਰ ਘਰ ਵਾਪਿਸ ਨਹੀਂ ਪਰਤਦਾ ਤਾਂ ਉਸਦੀ ਘਰਵਾਲੀ ਰੀਨਾ ਬਲਵਿੰਦਰ ਦੇ ਘਰ ਜਾਂਦੀ ਹੈ |ਕਾਫੀ ਦੇਰ ਤੱਕ ਗੇਟ ਖੜਕਾਉਣ ਤੋਂ ਬਾਅਦ ਉਸਨੂੰ ਦੱਸਿਆ ਜਾਂਦਾ ਹੈ ਕਿ ਜਗਸੀਰ ਤਾਂ ਕਦੋਂ ਦਾ ਜਾ ਚੁੱਕਾ ਹੈ | ਪਰਿਵਾਰ ਜਗਸੀਰ ਦੀ ਭਾਲ ਕਰਦਿਆਂ ਜਦ ਪਿੰਡ ਦੇ ਇੱਕ ਸਕੂਲ ਕੋਲ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਜਗਸੀਰ ਜ਼ਖਮੀ ਹਾਲਤ ‘ਚ ਸਕੂਲ ਦੀ ਕੰਧ ਨਾਲ ਪਿਆ ਹੋਇਆ ਸੀ |
ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ | ਜਿੱਥੇ ਕੁੱਝ ਦਿਨਾਂ ਬਾਅਦ ਉਸਦੀ ਮੌਤ ਹੋ ਗਈ |

Related posts

15 ਦਿਨ ਆਪਣੇ ਰਸੋਈ ‘ਚੋਂ ਖਾਓ ਆਹ ਚੀਜ਼ ਫੇਰ ਦੇਖੋ ਚਮਤਕਾਰ

htvteam

ਕੈਨੇਡਾ ਗਏ ਪੰਜਾਬੀਆਂ ਨਾਲ ਦੇਖੋ ਕੀ ਹੋਇਆ

htvteam

ਮੋਬਾਈਲ ਚੋਂ ਨਿਕਲਣੀਆਂ ਗ਼ਲਤ ਪੋਸਟਾਂ

htvteam