ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਾਸ ਸਾਥੀਆਂ ਚ ਸ਼ਾਮਿਲ ਗੈਂਗਸਟਰ ਵਿਕਰਮ ਬਰਾੜ ਜਿਸਨੂੰ ਦਿੱਲੀ ਸੈਪਸ਼ਲ ਸੈੱਲ ਵੱਲੋਂ ਦੁਬਈ ਤੋਂ ਡੀਪੋਰਟ ਕਰਵਾ ਭਾਰਤ ਲਿਆਂਦਾ ਗਿਆ ਸੀ,ਫਰੀਦਕੋਟ ਚ ਦਰਜ਼ ਚਾਰ ਮਾਮਲਿਆਂ ਚ ਨਾਮਜ਼ਦ ਸੀ ਜਿਸ ਚ ਮੁੱਖ ਤੌਰ ਤੇ ਕੋਟਕਪੂਰਾ ਦੇ ਇੱਕ ਵਪਾਰੀ ਤੋਂ ਫਿਰੌਤੀ ਮੰਗਣ ,ਇੱਕ ਡੇਰਾ ਪ੍ਰੇਮੀ ਦੀ ਹਤਿਆ ਦੀ ਸਾਜਿਸ਼ ਤਹਿਤ ਰੈਕੀ ਕਰਵਾਉਣ ਅਤੇ ਰੈਕੀ ਕਰਨ ਵਾਲਿਆਂ ਨੂੰ ਹਥਿਆਰ ਮੁਹਾਇਆ ਕਰਵਾਉਣ ਅਤੇ ਇਸ ਤੋਂ ਇਲਾਵਾ 2022 ਚ ਸੈਸ਼ਨ ਹਾਉਸ ਦੀ ਬਾਹਰੀ ਦੀਵਾਰ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਿਖਣ ਮਾਮਲੇ ਚ ਨਾਮਜ਼ਦ ਕੀਤਾ ਗਿਆ ਸੀ ਜਿਸਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਇਨ੍ਹਾਂ ਚਾਰਾਂ ਮਾਮਲਿਆਂ ਚ ਅਲੱਗ ਅਲੱਗ ਅਦਾਲਤ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਗਿਆ ਸੀ।ਅੱਜ ਇਸਦੇ ਪੁਲਿਸ ਰਿਮਾਂਡ ਖਤਮ ਹੋਣ ਤੇ ਦੋਬਾਰਾਂ ਫਰੀਦਕੋਟ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ ਉਸਨੂੰ ਨਿਆਇਕ ਹਿਰਾਸਤ ਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਵਿਕਰਮ ਬਰਾੜ (Gangster Vikram Brar) ਲਾਰੇਂਸ ਬਿਸ਼ਨੋਈ ਦਾ ਬੇਹੱਦ ਕਰੀਬੀ ਅਤੇ ਗੈਂਗ ਦਾ ਵੱਡਾ ਰਾਜ਼ਦਾਰ ਮੰਨਿਆ ਜਾਂਦਾ ਹੈ, ਅਜਿਹੇ ‘ਚ ਦਿੱਲੀ ਪੁਲਸ, NIA ਅਤੇ ਪੰਜਾਬ ਪੁਲਸ ਦੀ ਪੁੱਛਗਿੱਛ ‘ਚ ਹੁਣ ਤੱਕ ਲਾਰੇਂਸ ਬਿਸ਼ਨੋਈ ਗੈਂਗ ਨਾਲ ਜੁੜੀਆਂ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਹਾਸਲ ਹੋਈਆਂ ਹਨ, ਇਹ ਸਾਹਮਣੇ ਆਵੇਗਾ। ਆਉਣ ਵਾਲੇ ਦਿਨਾਂ ਵਿੱਚ ਖੁਲਾਸਾ ਕੀਤਾ ਜਾਵੇਗਾ। ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕਰਨ ਦੀ ਸੰਭਾਵਨਾ ਹੈ। ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
