ਲੁਧਿਆਣਾ ਆਰਤੀ ਚੌਂਕ ਚ ਬੋਰੀ ਚ ਸੁੱਟੀ ਸੀ ਮਰੀ ਹੋਈ ਜਨਾਨੀ
ਪੁਲਿਸ ਨੇ ਮ੍ਰਿਤਕ ਲੜਕੀ ਦੇ ਸੱਸ ਸਹੁਰੇ ਸਮੇਂਤ ਇਕ ਹੋਰ ਨੂੰ ਕੀਤਾ ਗ੍ਰਿਫਤਾਰ
ਚਰਿਤਰ ਤੇ ਸ਼ੱਕ ਹੋਣ ਦੇ ਚਲਦਿਆਂ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਲੁਧਿਆਣਾ ਪੁਲਿਸ ਨੇ ਬੀਤੇ ਦਿਨ ਕੋਈ ਮਹਿਲਾ ਦੇ ਕਤਲ ਮਾਮਲੇ ਵਿੱਚ 3 ਨੂੰ ਗਿਰਫਤਾਰ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਆਰੋਪੀਆਂ ਵਿੱਚ ਮ੍ਰਿਤਕ ਲੜਕੀ ਦੀ ਸੱਸ , ਸੋਹਰੇ ਤੋਂ ਇਲਾਵਾ ਇੱਕ ਹੋਰ ਵਿਅਕਤੀ ਹੈ । ਕੱਲ ਲੁਧਿਆਣਾ ਦੀ ਆਰਤੀ ਚੌਂਕ ਵਿੱਚ ਦੋ ਵਿਅਕਤੀ ਮੋਟਰਸਾਈਕਲ ਇਸ ਵਾਰ ਹੋ ਕੇ ਇੱਕ ਬੋਰਾ ਸੁੱਟਣ ਲਈ ਪਹੁੰਚੇ ਸਨ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਉਹ ਬੋਰਾ ਸੁੱਟ ਅਤੇ ਮੋਟਰਸਾਈਕਲ ਉਥੇ ਹੀ ਛੱਡ ਕੇ ਫਰਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਬੁਰਾ ਖੋਲਿਆ ਜਾਂਦਾ ਹੈ ਤਾਂ ਮੂਹਰੇ ਵਿੱਚੋਂ ਇੱਕ ਲੜਕੀ ਦੀ ਲਾਸ਼ ਨਿਕਲਦੀ ਹੈ। ਜਿਸ ਨੂੰ ਲੈ ਕੇ ਜਦੋਂ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਲੜਕੀ ਦਾ ਸੱਸ ਸਹੁਰਾ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਿਹਦੇ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੋਰੀ ਵਿੱਚ ਲਾਸ਼ ਸੁੱਟਣ ਦੇ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਵਿੱਚ ਮ੍ਰਿਤਕ ਦੀ ਸੱਸ , ਸੋਹਰੇ ਤੋ ਇਲਾਵਾ ਇੱਕ ਹੋਰ ਵਿਅਕਤੀ ਸ਼ਾਮਿਲ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 25 ਸਾਲ ਹੈ। ਅਤੇ ਚਰਿੱਤਰ ਉਪਰ ਸ਼ੱਕ ਹੋਣ ਦੇ ਚੱਲਦੇ ਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਪਿੱਛੋਂ ਲਖਨਊ ਦਾ ਰਹਿਣ ਵਾਲਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
