ਬੱਚਾ ਹੋਵੇ, ਕੁੜੀ ਹੋਵੇ , ਜਨਾਨੀ ਹੋਵੇ ਚਾਹੇ ਫੇਰ ਕੋਈ ਬਜ਼ੁਰਗ ਹੀ ਕਿਉਂ ਨਾ ਹੋਵੇ,,, ਪਰ ਹੈਵਾਨੀਅਤ ਦੇ ਭਰੇ ਲੋਕਾਂ ਵਲੋਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ।.. ਤਾਜਾ ਮਾਮਲਾ ਫਿਰੋਜਪੁਰ ਦਾ ਏ ਜਿਥੇ ਇਕ ਬਜ਼ੁਰਗ ਇਨਾਂ ਹੈਵਾਨਾਂ ਦੀ ਹੈਵਾਨੀਅਤ ਦਾ ਸ਼ਿਕਾਰ ਹੋ ਗਿਆ… ਦਰਅਸਲ ਬਜ਼ੁਰਗ ਫਿਰੋਜਪੁਰ ਤੋਂ ਫਰੀਦਕੋਟ ਰੋਡ ਤੇ ਜਾ ਰਿਹਾ ਸੀ ਤਾਂ ਕੁਝ ਲੋਕ ਆਉਂਦੇ ਨੇ ਤੇ ਇਸ ਨੂੰ ਘੇਰ ਲੈਂਦੇ ਤੇ ਹੋਰ ਤਾਂ ਹੋਰ ਇਸ ਬਜ਼ੁਰਗ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਉਸਨੂੰ ਜ਼ਖਮੀ ਹਾਲਤ ਵਿੱਚ ਰੋਡ ਤੇ ਸੁੱਟ ਦਿੰਦੇ ਨੇ ਤੇ ਉਸ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ… ਪੀੜਤ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਐ ਤੇ ਕਰੀਬ ਸੱਤ ਵਜੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ।
ਦੂਸਰੇ ਪਾਸੇ ਮੌਕੇ ਤੇ ਪਹੁੰਚੇ ਸਬ ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਜਖਮੀ ਬਜੁਰਗ ਦੇ ਬਿਆਨ ਦਰਜ ਕਰ ਲਏ ਗਏ ਹਨ। ਅਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਥੇ ਸਵਾਲ ਇਹ ਖੜ੍ਹਾ ਹੁੰਦਾ ਕਿ ਪੰਜਾਬ ਚ ਲੋਕ ਆਖਰ ਕਦੋਂ ਤੱਕ ਆਪਣੇ ਆਪ ਨੂੰ ਸੇਫ ਫੀਲ ਕਰਨਗੇ ਤੇ ਕਦੋਂ ਇਹ ਗੁੰਡਗਰਦੀ ਨੂੰ ਪੁਲਿਸ ਠੱਲ ਪਾਵੇਗੀ।. ਜਾਂ ਫੇਰ ਏਸੇ ਤਰਾਂ ਤਸ਼ੱਦਦ ਭਰੀ ਜ਼ਿੰਦਗੀ ਜਿਉਂਣ ਲਈ ਲੋਕ ਮਜਬੂਰ ਰਹਿਣਗੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….