Htv Punjabi
Punjab Video

ਬੰਦਾ ਬਚਾਓ ਬਚਾਓ ਦੀ ਮਾਰਦਾ ਰਿਹਾ ਅਵਾਜ਼ਾਂ, ਮੁੰਡੇ ਕਰ ਗਏ ਪੁੱਠਾ ਕੰਮ

ਹਸਪਤਾਲ ਦੇ ਬੈਡ ਤੇ ਜ਼ਖਮੀ ਹਾਲਤ ਚ ਪਏ ਇਸ ਵਿਅਕਤੀ ਨੂੰ ਨੌਜਵਾਨੀ ਬਚਾਉਣੀ ਇਸ ਕਦਰ ਮਹਿੰਗੀ ਪੈ ਗਈ ਕੀ ਅਗਲਿਆਂ ਨੇ ਬੈਡ ਤੇ ਪਾ ਦਿੱਤਾ,, ਜੇਕਰ ਤੁਸੀਂ ਆਪਣੇ ਪਿੰਡਾਂ ਚ ਕਰਦੇ ਊ ਆਹ ਕੰਮ ਦਾ ਖ਼ਬਰ ਜ਼ਰਾ ਗੌਰ ਨਾਲ ਦੇਖ ਲਿਓ,, ਕੀਤੀ ਦੀ ਸ਼ਿਕਾਇਤ ਕਰਨੀ ਇਸ ਕਦਰ ਮਹਿੰਗੀ ਪੈ ਸਕਦੀ ਆਂ,,,,

ਮਾਛੀਵਾੜਾ ਸਾਹਿਬ ਨੇੜਲੇ ਪਿੰਡ ਚੱਕੀ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਦੇ ਵੱਡੇ ਭਰਾ ਭੁਪਿੰਦਰ ਸਿੰਘ ’ਤੇ 3 ਵਿਅਕਤੀਆਂ ਨੇ ਹਮਲਾ ਕਰ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ,,, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪਿੰਡ ਵਿਚ ਨਸ਼ਾ ਨਾ ਵਿਕੇ, ਜਿਸ ਲਈ ਪਿੰਡ ਵਾਸੀਆਂ ਨੇ ਇੱਕਜੁਟ ਹੋ ਕੇ ਸੰਕਲਪ ਲਿਆ ਸੀ ਕਿ ਜੋ ਵੀ ਨਸ਼ਾ ਵੇਚਣ ਆਵੇਗਾ ਉਸ ਨੂੰ ਨੱਥ ਪਾ ਕੇ ਪੁਲਸ ਹਵਾਲੇ ਕਰਾਂਗੇ। ਪਿੰਡ ਦਾ ਇੱਕ ਨੌਜਵਾਨ ਤੇ 2 ਹੋਰ ਬਾਹਰਲੇ ਵਿਅਕਤੀ ਨਸ਼ਾ ਵੇਚਣ ਆਏ ਜਿਸ ਨੂੰ ਪਿੰਡ ਵਾਸੀਆਂ ਦੀ ਮੱਦਦ ਨਾਲ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਅਤੇ ਇਨ੍ਹਾਂ ਖਿਲਾਫ਼ ਪਰਚਾ ਵੀ ਦਰਜ ਹੋਇਆ। ਇੱਕ ਮਹੀਨਾ ਜੇਲ੍ਹ ਵਿਚ ਰਹਿਣ ਤੋਂ ਬਾਅਦ ਇਹ ਨਸ਼ਾ ਵੇਚਣ ਵਾਲੇ ਬਾਹਰ ਆ ਗਏ ਜੋ ਧਮਕੀਆਂ ਦੇ ਰਹੇ ਸਨ ਕਿ ਸਾਡਾ ਕੋਈ ਕੁਝ ਨਹੀਂ ਵਿਗਾਡ਼ ਸਕਦਾ। ਤੇ ਜਦੋਂ ਉਸ ਦਾ ਭਰਾ ਭੁਪਿੰਦਰ ਸਿੰਘ ਖੇਤ ਵਿਚੋਂ ਫਸਲ ਨੂੰ ਪਾਣੀ ਲਗਾ ਕੇ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਰੰਜਿਸ਼ ਕਾਰਨ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ।

ਇਸ ਸਬੰਧੀ ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਇਹ ਆਪਸੀ ਰੰਜਿਸ਼ ਦੀ ਲਡ਼ਾਈ ਹੈ, ਬਾਕੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੁੱਟਮਾਰ ਦਾ ਸ਼ਿਕਾਰ ਹੋਏ ਭੁਪਿੰਦਰ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਸ ਘਟਨਾ ਵਿਚ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੇ ਸਿਰ ਤੇ ਬਾਂਹ ’ਤੇ ਸੱਟਾਂ ਲੱਗੀਆਂ। ਇਲਾਜ ਲਈ ਉਸ ਨੂੰ ਸਮਰਾਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਹਮਲਾਵਾਰਾਂ ਕੋਲ ਨਾਜਾਇਜ਼ ਅਸਲਾ ਹੈ ਜਿਸ ਕਾਰਨ ਨਸ਼ਾ ਵੇਚਣ ਵਾਲਿਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ। ਉਨ੍ਹਾਂ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਖਿਲਾਫ਼ ਕੋਈ ਪਿੰਡ ਵਾਸੀ ਪੁਲਸ ਕੋਲ ਕਾਰਵਾਈ ਕਰਵਾਉਂਦਾ ਹੈ ਤਾਂ ਇਹ ਰੰਜਿਸ਼ ਰੱਖ ਜਾਨੀ ਮਾਲੀ ਨੁਕਸਾਨ ਕਰਦੇ ਹਨ, ਇਸ ਲਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰੀਰ ਫਿੱਟ ਕਰਨ ਦੀ ਥਾਂ ਆਹ ਮੁੰਡੇ ਬਜੁਰਗਾਂ ਨਾਲ ਕਰਦੇ ਸੀ ਕੁੱਝ ਹੋਰ ਹੀ ਫਿੱਟ !

htvteam

ਚੰਦਰਯਾਨ-3 ਦੀ ਲੈਡਿੰਗ ਨੂੰ ਲੈਕੇ ਬਣਿਆ ਦੀਵਾਲੀ ਵਰਗਾ ਮਾਹੌਲ

htvteam

ਪੁਲਿਸ ਨੇ ਟੈਂਕਰ ਦੇ ਨਾਲ ਇੱਕ ਬੰਦੇ ਨੂੰ ਆਹ ਕੰਮ ਕਰਦੇ ਫੜਿਆ, ਦੇਖੋ ਕੀ ਐ ਪੂਰਾ ਮਾਮਲਾ

Htv Punjabi

Leave a Comment