ਮਾੱਮਲਾ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਸੰਘਰ ਦਾ, ਜਿੱਥੇ ਪਿੰਡ ਦੇ ਰਹਿਣ ਵਾਲੇ ਰਘਬੀਰ ਸਿੰਘ ਦੀ ਧੀ ਗਗਨਦੀਪ ਕੌਰ ਦਾ ਵਿਆਹ ਧਰਿਆ ਹੋਇਆ ਸੀ | ਦੋ ਦਿਨ ਬਾਅਦ ਯਾਨੀ 19 ਫਰਵਰੀ ਨੂੰ ਬਰਾਤ ਆਉਣੀ ਸੀ | ਘਰ ‘ਚ ਖੁਸ਼ੀਆਂ ਦਾ ਮਾਹੌਲ ਤੇ ਤਿਆਰੀ ਲਈ ਦੌੜ ਭੱਜ ਲੱਗੀ ਹੋਈ ਸੀ | ਪਰਿਵਾਰ ਦੇ ਮੈਂਬਰ ਇਸ ਫਿਕਰ ‘ਚ ਸਨ ਕਿ ਸਾਰਾ ਕਾਮ ਸਮੇਂ ਸਿਰ ਹੋ ਜਾਵੇ ਕਿਤੇ ਕੋਈ ਕਮੀ ਨਾ ਰਹਿ ਜਾਏ |
ਜਿਸ ਦੇ ਚਲਦਿਆਂ ਪਰਿਵਾਰ ਦੇ ਜੀਅ ਬੀਤੀ ਸ਼ਾਮ ਖਰੀਦੋ ਫਰੋਕਤ ਕਰ ਲਈ ਸ਼ਹਿਰ ਗਏ ਹੋਏ ਸਨ | ਪਿੱਛੋਂ ਘਰ ‘ਚ ਵਿਆਹ ਵਾਲੀ ਕੁੜੀ ਦੇ ਨਾਲ ਕੁੜੀ ਦੀਆਂ ਦੋ ਮਾਸੀਆਂ ਤੇ ਕੁੱਝ ਹੋਰ ਔਰਤਾਂ ਮੌਜ਼ੂਦ ਸਨ | ਫਿਰ ਅਚਾਨਕ ਪਿੰਡ ਦੇ ਹੀ ਕੁੱਝ ਨੌਜਵਾਨ ਗੁਰਪ੍ਰੀਤ ਸਿੰਘ @ ਸੋਨੀ ਤੇ ਜੱਜ ਸਿੰਘ ਆਪਣੇ 40-45 ਸਾਥੀਆਂ ਦੇ ਨਾਲ ਹਥਿਆਰਾਂ ਸਣੇ ਜੋ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਜੋ ਕੁੱਝ ਕਰਦੇ ਨੇ ਉਹ ਬੇਹੱਦ ਡਰਾਉਣਾ ਤੇ ਖ਼ੌਫ਼ਨਾਕ ਸੀ |
