ਦਿਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ਵਿੱਚ ਦੀਵੇ ਜਗਾਕੇ ਹਨੇਰੇ ਨੂੰ ਦੂਰ ਕਰਦੇ ਨੇ ਪਰ ਅੰਮ੍ਰਿਤਸਰ ਦੇ ਨਿਉ ਸ਼ਹੀਦ ਇਲਾਕੇ ਅਜਿਹਾ ਨਾ ਕਰਕੇ ਕੁਝ ਹੋਰ ਹੀ ਕਰ ਦਿੱਤਾ ਆਤਿਸ਼ਬਾਜ਼ੀ ਚਲਾਉਣ ਨੂੰ ਲੈਕੇ ਬੱਚਿਆ ਚ ਹੋਈ ਹਲਕੀ ਕਹਾਸੁਣੀ ਨੇ ਖੂਨੀ ਝੜਪ ਦਾ ਵੱਡਾ ਰੂਪ ਧਾਰ ਲਿਆ ਫਿਰ ਇਕ ਧਿਰ ਡਾਂਗਾ ਸੋਟੇ ਲੈਕੇ ਸ਼ਰੇਆਮ ਘਰਦੇ ਵਿੱਚ ਵੜ੍ਹ ਜਾਂਦੀ ਜਿੱਥੇ ਪਰਿਵਾਰ ਮੈਂਬਰਾਂ ਤੇ ਹਮਲਾ ਕੀਤਾ ਉੱਥੇ ਹੀ ਇਹ ਬਦਮਾਸ਼ ਨੌਜਵਾਨਾਂ ਘਰਦੇ ਇਕ ਇਕ ਸਮਾਨ ਦੇ ਟੁੱਕੜੇ ਕਰ ਦਿੱਤੇ ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋਂ ਬੁਹੇ ਬਾਰੀਆਂ ਦੇ ਸ਼ੀਸ਼ੇ ਟੁੱਟੇ ਨਜ਼ਰ ਆ ਰਹੇ ਜਿੱਸਤੋਂ ਬਾਅਦ ਇਲਾਕੇ ਹਾਹਾਕਾਰ ਮੱਚ ਗਈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੁਖੀ ਸੁਖਜਿੰਦਰ ਸਿੰਘ ਨੇ ਜੋ ਦੱਸਿਆ ਉਹ ਤੁਸੀ ਸੋਚਣ ਲਈ ਮਜਬੂਰ ਹੋ ਜਾਵੋਗੇ ਕੀ ਆਖਿਰ ਸਾਡੇ ਸਮਾਜ ਦੇ ਲੋਕ ਐਨਾ ਕਿਵੇਂ ਗਿਰ ਸਕਦੇ ਨੇ,,,,,
ਪੁਲਿਸ ਅਧਿਕਾਰੀ ਨੇ ਦੱਸਿਆ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਤੇ ਕਾਰਵਾਈ ਅਮਲ ਚ ਲਿਆਦੀ ਜਾਵੇਗੀ ਖੈਰ ਏਥੇ ਇਕ ਗੱਲ ਕਹਿਣੀ ਜ਼ਰੂਰ ਬਣਦੀ ਐ ਜਿਹੜੇ ਲੋਕ ਬੱਚਿਆ ਪਿੱਛੇ ਲੱਗ ਲੜਾਈ ਕਰਦੇ ਉਨ੍ਹਾਂ ਤੋਂ ਵੱਡਾ ਕੋਈ ਮੂਰਖ ਨਹੀਂ ਕਿਉਕੀ ਬੱਚਿਆ ਕਾਦੀ ਲੜਾਈ ਹੁੰਦੀ ਐ ਉਨ੍ਹਾਂ ਨੇ ਮਿੰਟ ਲੜ ਪੈਣਾ ਮਿੰਟ ਚ ਇਕੱਠਾ ਹੋ ਜਾਣਾ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
