ਮਾਮਲਾ ਲੁਧਿਆਣਾ ਦੇ ਕੋਚਰ ਮਾਰਕੀਟ ਇਲਾਕੇ ਦਾ ਹੈ, ਜਿੱਥੇ ਇੱਕ ਨੌਜਵਾਨ ਆਪਣੇ ਬੱਚੇ ਨੂੰ ਐਕਟਿਵਾ ਪਿਛੇ ਬਿਠਾ ਗਲੀ ‘ਚੋਂ ਲੱਗ ਰਿਹਾ ਸੀ | ਇਸੇ ਦੌਰਾਨ ਹੀ ਅੱਗੇ ਅੱਗੇ 3 ਨੌਜਵਾਨ ਵੀ ਗਲੀ ‘ਚੋਂ ਲੰਘ ਰਹੇ ਸਨ | ਫੇਰ ਰਾਹ ਲੈਣ ਵਾਸਤੇ ਜਿਵੇਂ ਹੀ ਨੌਜਵਾਨ ਸਕੂਟਰ ਦਾ ਹਾਰਨ ਮਾਰਦੈ | ਤਿੰਨੇ ਨੌਜਵਾਨ ਸਕੂਟਰ ਸਵਾਰ ਨੂੰ ਘੇਰ ਬਹਿਸ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਫੇਰ ਵੇਖਦੇ ਹੀ ਵੇਖਦੇ ਤਿੰਨੇ ਨੌਜਵਾਨ ਗੁੱਸੇ ‘ਚ ਆ ਬੱਚੇ ਦੇ ਸਾਹਮਣੇ ਹੀ ਉਸਦੇ ਪਿਤਾ ਨਾਲ ਸਾਰੀਆਂ ਹੱਦਾਂ ਟੱਪ ਜਾਂਦੇ ਨੇ |