ਚੰਡੀਗੜ੍ਹ : ਆਰਥਿਕ ਸੰਕਟ ਵਿੱਚ ਘਿਰੀ ਪੰਜਾਬ ਸਰਕਾਰ ਨੇ ਹਾਲਾਤ ਸੁਧਾਰਨ ਦੇ ਲਈ ਨਵੀਂ ਕਵਾਇਦ ਸ਼ੁਰੂ ਕੀਤੀ ਹੈ l ਸਿਹਤ ਵਿਭਾਗ ਦਾ ਖਰਚ ਘੱਟ ਕਰਨ ਦੇ ਲਈ ਵਿੱਤ ਵਿਭਾਗ ਨੇ ਇਹ ਪੇਸ਼ਕਸ਼ ਰੱਖੀ ਹੈ ਕਿ ਡਾਕਟਰਸ ਨੂੰ ਮਿਲਣ ਵਾਲਾ ਨੋਨ ਪ੍ਰੈਕਟਿਸ ਅਲਾਊਂਸ ਬੰਦ ਕੀਤਾ ਜਾਵੇ l ਡਾਕਟਰ ਚਾਹੁਣ ਤਾਂ ਡਿਊਟੀ ਤੋਂ ਬਾਅਦ ਆਪਣੇ ਘਰ ਜਾਂ ਕਿਤੇ ਵੀ ਪ੍ਰਾਈਵੇਟ ਪ੍ਰੈਕਟਿਸ ਕਰ ਸਕਦੇ ਹਨ l ਐਨਪੀਏ ਬੰਦ ਹੋਣ ਤੋਂ ਸਰਕਾਰ ਨੂੰ 152.153 ਕਰੋੜ ਦੀ ਬੱਚਤ ਹੋਵੇਗੀ l ਕੈਪਟਨ ਸਰਕਾਰ ਨੇ 2002-2007 ਦੇ ਕਾਰਜਕਾਲ ਵਿੱਚ ਇਹ ਗੱਲ ਹੋਈ ਸੀ, ਪਰ ਬਾਅਦ ਵਿੱਚ ਡਾਕਟਰਾਂ ਦੇ ਵਿਰੋਧ ਦੇ ਕਾਰਨ ਸਰਕਾਰ ਨੂੰ ਇਸ ਲਈ ਮਨ੍ਹਾਂ ਕਰਨਾ ਪਿਆ l ਹੁਣ ਫ਼ਿਰ ਤੋਂ ਇਸੀ ਪੇਸ਼ਕਸ਼ ਨੂੰ ਵਿੱਤ ਮੰਤਰਾਲੇ ਵੱਲੋਂ ਪੇਸ਼ ਕੀਤਾ ਗਿਆ ਹੈ l ਇਸ ਦੇ ਤਹਿਤ ਪ੍ਰਾਈਵੇਟ ਡਾਕਟਰਾਂ ਨੂੰ ਪ੍ਰਤੀ ਮਰੀਜ਼ 300 ਰੁਪਏ ਫ਼ੀਸ ਲੈਣ ਦੀ ਆਗਿਆ ਦਿੱਤੀ ਹੈ l ਜੇਕਰ ਉਹ ਇਸਦੇ ਲਈ ਸਰਕਾਰੀ ਹਸਪਤਾਲ ਦਾ ਇਸਤੇਮਾਲ ਕਰਦੇ ਹਨ ਤਾਂ ਫ਼ੀਸ ਦਾ ਇੱਕ ਹਿੱਸਾ ਸਰਕਾਰ ਨੂੰ ਦੇਣਾ ਪਵੇਗਾ l ਸਰਕਾਰ ਇਸ ਪੈਸੇ ਦਾ ਉਪਯੋਗ ਕੈਂਸਰ ਰਿਲੀਫ਼ ਫ਼ੰਡ, ਸਰਕਾਰੀ ਹਸਪਤਾਲਾਂ ਦਾ ਇਨਫ਼ਰਾਸਟਰਕਚਰ ਮਜ਼ਬੂਤ ਕਰਨ ਦੇ ਲਈ ਕਰੇਗੀ
l
previous post
