ਭਰੇ ਬਾਜ਼ਾਰ ਵਿੱਚ ਮਹੰਤਾਂ ਦੇ ਦੋ ਧੜੇ ਆਪਸ ਵਿੱਚ ਭਿੜੇ
ਲੋਕਾਂ ਦੇ ਸਾਹਮਣੇ ਮਹੰਤਾਂ ਨੇ ਇੱਕ ਦੂਜੇ ਨੂੰ ਕੀਤੀ ਗਾਲੀ ਗਲੋਚ
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਕਰਵਾਇਆ ਸਾਂਤ
ਸਬੰਧਤ ਥਾਣਾ ਕੋਤਵਾਲੀ ਇੰਚਾਰਜ ਪਰਮਿੰਦਰ ਸਿੰਘ ਵੱਲੋਂ ਜਾਣਕਾਰੀ ਕੀਤੀ ਗਈ ਸਾਂਝੀ
ਬਠਿੰਡਾ ਦੇ ਧੋਬੀ ਬਾਜ਼ਾਰ ਦੇ ਵਿੱਚ ਵਧਾਈ ਇਕੱਠੀ ਕਰਨ ਨੂੰ ਲੈ ਕੇ ਮਹੰਤਾ ਦੇ ਦੋ ਧੜਿਆਂ ਦੇ ਵਿਚਾਲੇ ਆਪਸੀ ਝਗੜਾ ਹੋ ਗਿਆ ਇਹ ਝਗੜਾ ਇਸ ਤਰੀਕੇ ਦੇ ਨਾਲ ਹੋਇਆ ਕਿ ਦੋਵੇਂ ਧਿਰਾਂ ਦੇ ਮਹੰਤਾਂ ਵੱਲੋਂ ਸਰੇਆਮ ਬਾਜ਼ਾਰ ਦੇ ਵਿੱਚ ਜੰਮ ਕੇ ਇੱਕ ਦੂਜੇ ਨੂੰ ਗਾਲੀ ਗਲੋਚ ਅਤੇ ਭੱਦੀ ਸ਼ਬਦਾਵਲੀ ਆ ਵਰਤੀਆ ਗਈਆਂ,,,,,,,ਦਰਅਸਲ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਤੇ ਇਹ ਮਹੰਤ ਆਪਣੇ ਇਲਾਕੇ ਦੇ ਵਿੱਚ ਅਕਸਰ ਦੁਕਾਨਦਾਰਾਂ ਤੋਂ ਵਧਾਈ ਲੈਣ ਦੇ ਲਈ ਹਰ ਸਾਲ ਆਉਂਦੇ ਨੇ ਪਰ ਇਸ ਵਾਰ ਮਹੰਤਾ ਦੇ ਦੋ ਧੜਿਆਂ ਵਿਚਾਲੇ ਇਸ ਵਧਾਈ ਨੂੰ ਲੈ ਕੇ ਹੀ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਤਕਰਾਰ ਹੋਈ ਕਿ ਇੱਕ ਮਹੰਤ ਜਖਮੀ ਵੀ ਹੋ ਗਿਆ।
ਜਦੋਂ ਇਸ ਮਾਮਲੇ ਦੀ ਜਾਣਕਾਰੀ ਸਬੰਧਤ ਥਾਣਾ ਕੋਤਵਾਲੀ ਦੇ ਵਿੱਚ ਪਹੁੰਚੀ ਤਾਂ ਇਸ ਉਹਨਾਂ ਦੇ ਵੱਲੋਂ ਪੁਲਿਸ ਭੇਜ ਕੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਸੰਬੰਧਿਤ ਥਾਣਾ ਇੰਚਾਰਜ ਪਰਵਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਸੀ ਤਾਂ ਉਸ ਸਮੇਂ ਭਰੇ ਬਾਜ਼ਾਰ ਵਿੱਚ ਇਹਨਾਂ ਦੇ ਵੱਲੋਂ ਜਮ ਕੇ ਤਮਾਸ਼ਾ ਕੀਤਾ ਜਾ ਰਿਹਾ ਸੀ ਪਰ ਮੌਕੇ ਤੇ ਹਾਲਾਤ ਨੂੰ ਕਾਬੂ ਕਰਕੇ ਇਹਨਾਂ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ।
ਇਹਨਾਂ ਦੇ ਇਸ ਤਰੀਕੇ ਦੇ ਨਾਲ ਭਰੇ ਬਾਜ਼ਾਰ ਦੇ ਵਿੱਚ ਝਗੜਨਾ ਦੁਕਾਨਦਾਰਾਂ ਦੇ ਵੱਲੋਂ ਵੀ ਇਤਰਾਜ਼ ਜ਼ਾਹਿਰ ਕੀਤਾ ਗਿਆ ਫਿਲਹਾਲ ਇਸ ਮੌਕੇ ਥਾਣਾ ਕੋਤਵਾਲੀ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹਨਾਂ ਦੇ ਖਿਲਾਫ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..