ਫਿਲਹਾਲ ਤਾਂ ਏਸ ਸੁੰਨ੍ਹ ਸਾਨ ਗਲੀ ਚ ਇਹ ਔਰਤ ਆਪਣੇ ਜਵਾਕ ਨਾਲ ਤੁਰੀ ਜਾ ਰਹੀ ਹੈ ਪਰ ਅੱਗੇ ਜੋ ਏਸ ਔਰਤ ਨਾਲ ਹੋਣ ਵਾਲਾ ਹੈ ਉਹ ਸੀਨ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ ਹੁਣ ਦੇਖੋ ਮੋਟਰਸਾਇਕਲ ਤੇ ਸਵਾਰ ਹੋਕੇ ਆਏ ਪਿੱਛੋਂ ਦੋ ਮੁੰਡਿਆਂ ਨੇ ਚਪਟਾ ਮਾਰਕੇ ਔਰਤ ਦਾ ਫੋਨ ਖੋਇਆ ਤੇ ਫਿਰ ਮੋਟਰਸਾਇਕਲ ਦੀ ਰੇਲ ਬਣਾ ਦਿੱਤਾ,ਮੌਕੇ ਤੋਂ ਫਰਾਰ ਹੋ ਗਏ ਹਲਕਿ ਪਿੱਛੋਂ ਔਰਤ ਵੱਲੋਂ ਲੁਟੇਰਿਆਂ ਨੂੰ ਭੱਜਕੇ ਫੜ੍ਹਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਔਰਤ ਉਨ੍ਹਾਂ ਨੂੰ ਫੜ੍ਹਨ ਚ ਅਸਫਲ ਰਹੀ ਕਿਉਕਿ ਉਹ ਮੋਟਰਸਾਇਕਲ ਤੇ ਸੀ,ਸੋ ਇਨ੍ਹਾਂ ਲੁਟੇਰਿਆਂ ਦੀ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦਰਸਲ ਇਹ ਘਟਨਾ ਲੁਧਿਆਣਾ ਜਿਲ੍ਹੇ ਦੇ ਚੇਤ ਨਗਰ ਦੀ ਹੈ ਜਿੱਥੇ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਸ਼ਰੇਆਮ ਔਰਤ ਨਾਲ ਲੁੱਟ ਕੀਤੀ ਗਈ ਐ ਅਜਿਹੀਆਂ ਘਟਨਾਵਾਂ ਪੰਜਾਬ ਚ ਹਰ ਰੋਜ਼ ਵਾਪਰ ਰਹੀਆਂ ਹਨ ਜੋ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਇਕ ਵੱਡੀ ਚਣੌਤੀ ਬਣੀਆਂ ਹੋਈਆਂ ਨੇ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਵਾਰਦਾਤਾਂ ਨੂੰ ਰੋਕਣ ਲਈ ਕੀ ਕਦਮ ਚੁੱਕਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..