ਬਰਖਾਸਤ ਸੀਨੀਅਰ ਮਹਿਲਾ ਕਾਂਸਟੇਬਲ ਦਾ ਸਾਥੀ ਕਾਬੂ
ਬਲਵਿੰਦਰ ਸਿੰਘ ਉਫ ਸੋਨੂ ਨੂੰ ਬਠਿੰਡਾ ਅਦਾਲਤ ਵਿੱਚ ਕੀਤਾ ਪੇਸ਼
ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ
ਕੇਨਾਲ ਥਾਣਾ ਦੇ ਐਸ ਐਚ ਓ ਨੇ ਦੱਸਿਆ ਕਿ ਕੱਲ ਅਸੀਂ ਬਲਵਿੰਦਰ ਸਿੰਘ ਉਫ ਸੋਨੂ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਦੇ ਵੱਲੋਂ ਜੱਜ ਸਾਹਿਬ ਤੋਂ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਤਿੰਨ ਦਿਨ ਦਾ ਅਦਾਲਤ ਨੇ ਪੁਲਿਸ ਰਿਮਾਂਡ ਦਿੱਤਾ,,,
ਬਠਿੰਡਾ ਪੁਲਿਸ ਹਰ ਪੱਖੋਂ ਬਰੀਕੀ ਦੇ ਨਾਲ ਪੜਤਾਲ ਕਰ ਰਹੀ ਹੈ ਹਾਲੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਜਿਸ ਤਰ੍ਹਾਂ ਹੀ ਕੁਝ ਪਤਾ ਚੱਲੇਗਾ ਕਿ ਬਲਵਿੰਦਰ ਸਿੰਘ ਦੇ ਮਹਿਲਾ ਅਮਨਦੀਪ ਕੌਰ ਦੇ ਨਾਲ ਕੀ ਸਬੰਧ ਸਨ ਕੀ ਉਹ ਵੀ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਸੀ ਹਰ ਪੱਖੋਂ ਜਾਂਚ ਪੜਤਾਲ ਕਰ ਰਹੀ ਹੈ ਤਿੰਨ ਦਿਨ ਪੁਲਿਸ ਰਿਮਾਂਡ ਦੇ ਵਿੱਚ ਇਸ ਦੇ ਬਾਰੇ ਹੀ ਬਰੀਕੀ ਦੇ ਨਾਲ ਪੁੱਛਿਆ ਜਾਵੇਗਾ,,,,,
ਦੂਸਰੇ ਪਾਸੇ ਬਰਖਾਸਤ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਵੀ ਜੁਡੀਸ਼ਲ ਰਿਮਾਂਡ 14 ਦਿਨ ਦਾ ਖਤਮ ਹੋ ਗਿਆ ਸੀ ਇਸ ਮਾਮਲੇ ਦੇ ਵਿੱਚ ਐਸ ਐਚ ਓ ਨੇ ਦੱਸਿਆ ਕਿ ਹੁਣ ਇਸ ਨੂੰ ਵੀਡੀਓ ਕਾਨਫਰੰਸ ਵੀ ਸੀ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ,,,,,,,ਤੁਹਾਨੂੰ ਦੱਸ ਦਈਏ ਕਿ ਬਠਿੰਡਾ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਵਿੱਚ ਤਨਾਤ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਥਾਰ ਗੱਡੀ ਵਿੱਚ 17.71 ਹੀਰੋਇਨ ਦੇ ਨਾਲ ਗਿਰਫਤਾਰ ਕੀਤਾ ਸੀ,,,ਅਤੇ ਇਸ ਕੇਸ ਦੇ ਵਿੱਚ ਇਸ ਦਾ ਸਾਥੀ ਬਲਵਿੰਦਰ ਸਿੰਘ ਸੋਨੂ ਵੀ ਨਾਮਜਦ ਕੀਤਾ ਗਿਆ ਸੀ,,,,,,
4 ਅਪ੍ਰੈਲ ਤੋਂ ਬਲਵਿੰਦਰ ਸਿੰਘ ਸੋਨੂ ਫਰਾਰ ਚੱਲ ਰਿਹਾ ਸੀ ਕਿਉਂਕਿ ਉਸ ਤੇ ਦੋ ਮਾਮਲੇ ਦਰਜ ਹੋਏ ਸਨ ਇੱਕ ਮਾਮਲਾ ਤਾਂ ਉਸ ਨੇ ਅਦਾਲਤ ਦੇ ਵਿੱਚ ਇੱਕ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਸੀ ਉਹ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦੂਸਰਾ ਮਾਮਲਾ ਸੀਨੀਅਰ ਮਹਿਲਾ ਕੋਨਸਟੇਬਲ ਦੇ ਨਾਲ ਸੰਬੰਧ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..