ਮਾਮਲਾ ਅਮਰੀਕਾ ਦੀ ਨਿਊਜਰਸੀ ਜੇਲ੍ਹ ਦਾ ਹੈ, ਜਿੱਥੇ ਉਸ ਵੇਲੇ ਹਾਹਾਕਾਰ ਮਚ ਗਈ ਜਦੋਂ ਦੋ ਕੈਦੀ ਔਰਤਾਂ ਇੱਕੋ ਵੇਲੇ ਗਰਭਵਤੀ ਹੋ ਗਈਆਂ | ਪਤਾ ਲੱਗਣ ‘ਤੇ ਟਰਾਂਸਜੈਂਡਰ ਕੈਦੀ ਨੂੰ ਤੁਰੰਤ ਜੇਲ੍ਹ ਤੋਂ ਬਾਹਰ ਕੱਢ ਲਿਆ ਗਿਆ ਤੇ ਉਸਨੂੰ ਬੰਦਿਆਂ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੋਈ ਨਹੀਂ ਸਮਝ ਰਿਹਾ ਕਿ ਟਰਾਂਸਜੈਂਡਰ ਕੈਦੀ ਨੇ ਔਰਤਾਂ ਨੂੰ ਗਰਭਵਤੀ ਕਿਵੇਂ ਕਰ ਦਿੱਤਾ?
27 ਸਾਲਾ ਡੇਮੀ ਮਾਈਨਰ ਨੂੰ ਕੁਝ ਸਮਾਂ ਪਹਿਲਾਂ ਨਿਊਜਰਸੀ ਦੀ ਇਕੋ-ਇਕ ਮਹਿਲਾ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ। ਉੱਥੇ ਪਹਿਲਾਂ ਹੀ 27 ਟਰਾਂਸਜੈਂਡਰ ਰਹਿ ਰਹੇ ਸਨ। ਜਦੋਂ ਗਰਭਵਤੀ ਕੈਦੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਦੋਵਾਂ ਨੇ ਮੰਨਿਆ ਕਿ ਉਨ੍ਹਾਂ ਦਾ ਇੱਕ ਟਰਾਂਸਜੈਂਡਰ ਨਾਲ ਅਫੇਅਰ ਸੀ। ਅਤੇ ਦੋਵਾਂ ਨੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ ਸਨ। ਹਾਲਾਂਕਿ ਹੁਣ ਇਨ੍ਹਾਂ ਔਰਤਾਂ ਨੂੰ ਵੀ ਕੇਸਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜੇਲ੍ਹ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਸਹਿਮਤੀ ਵਾਲਾ ਰਿਸ਼ਤਾ ਵੀ ਗੈਰ-ਕਾਨੂੰਨੀ ਹੈ।
ਜੇਲ੍ਹਾਂ ਵਿੱਚ ਟਰਾਂਸਜੈਂਡਰਾਂ ਦੀ ਹਾਲਤ ਤਰਸਯੋਗ ਹੈ। ਮਹਿਲਾ ਜੇਲ੍ਹ ਤੋਂ ਪੁਰਸ਼ਾਂ ਦੀ ਜੇਲ੍ਹ ਵਿੱਚ ਭੇਜੇ ਗਏ ਇਸ ਟਰਾਂਸਜੈਂਡਰ ਕੈਦੀ ਨੇ ਲੋਕਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਮਰਦ ਜੇਲ੍ਹ ਵਿੱਚ ਜ਼ਬਰਦਸਤੀ ਰੱਖਿਆ ਗਿਆ ਸੀ। ਜਿੱਥੇ ਕਈ ਮੇਲ ਜੇਲਰਾਂ ਨੇ ਤਲਾਸ਼ੀ ਦੇ ਬਹਾਨੇ ਉਸ ਨੂੰ ਗ਼ਲਤ ਥਾਂ ‘ਤੇ ਹੱਥ ਲਾਇਆ । ਇਸ ਤੋਂ ਇਲਾਵਾ ਉਸ ਨਾਲ ਜ਼ਬਰਦਸਤੀ ਮੂੰਹ ਕਾਲਾ ਵੀ ਕੀਤਾ ਗਿਆ | ਪਰ ਹੁਣ ਫੇਰ ਉਹ ਅਧਿਕਾਰੀਆਂ ਨੂੰ ਉਸ ਨੂੰ ਵਾਪਸ ਮਹਿਲਾ ਜੇਲ੍ਹ ਭੇਜਣ ਦੀ ਸਿਫ਼ਾਰਸ਼ ਕਰ ਰਹੀ ਹੈ। ਹੁਣ ਉਸ ਨੂੰ ਕਈ ਵਰ੍ਹੇ ਹੋਰ ਜੇਲ੍ਹ ਵਿੱਚ ਕੱਟਣੇ ਪੈ ਸਕਦੇ ਨੇ |