Htv Punjabi
Crime Punjab Video

ਮਹਿਲਾ DSP ਦਾ ਜੂੜਾ ਪੱਟਣ ਮਾਮਲੇ ‘ਚ ਨਵਾਂ ਮੋੜ ! ਮੈਡਮ ਨਿੱਕਲੀ ਝੂਠੀ ?

ਮੈਡਮ ਨੇ ਕਿਸਾਨਾਂ ਤੇ ਵਰਦੀ ਪਾੜਨ ਧੱਕਾ ਮੁੱਕੀ ਕਰਨ ਦੇ ਲਗਾਏ ਗੰਭੀਰ ਇਲਜ਼ਾਮ
ਕਿਸਾਨਾਂ ਨੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ
ਕਿਹਾ ਗੱਡੀ ਚੜਾਉਣ ਦੀ ਕੀਤੀ ਮੈਡਮ ਨੇ ਕੋਸ਼ਿਸ਼
ਨਾਭਾ ਵਿੱਚ ਕਿਸਾਨ ਅਤੇ ਪੁਲਸ ਹੋਈ ਆਮੋ ਸਾਹਮਣੇ, ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਆਰੋਪ ਲਗਾਏ ਕਿ ਕਿਸਾਨਾਂ ਨੇ ਮੇਰੇ ਨਾਲ ਧੁੱਕਾ ਮੁੱਕੀ ਕੀਤੀ ਤੇ ਮੇਰਾ ਜੂੜਾ ਵੀ ਪੱਟਿਆ, ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਡੀਐਸਪੀ ਸਾਡੇ ਤੇ ਚੜਾਉਣ ਲੱਗੀ ਸੀ ਗੱਡੀ, ਸਥਿਤੀ ਹੋਈ ਤਨਾਵਪੂਰਨ, ਬੀਤੇ ਦਿਨ ਹੋਈਆਂ ਟਰਾਲੀਆਂ ਚੋਰੀਆਂ ਨੂੰ ਲੈ ਕੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸ ਪੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ। ਇਸ ਰੋਸ ਪ੍ਰਦਰਸ਼ਨ ਵਿੱਚ ਚਾਰ ਯੂਨੀਅਨ ਸ਼ਾਮਿਲ ਸਨ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਭਟੇਡ ਕਲਾਂ, ਅਤੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰ ਰਹੇ ਸੀ ਕਿ ਜੋ ਸ਼ੰਬੂ ਬਾਰਡਰ ਤੋਂ ਟਰਾਲੀਆਂ ਚੋਰੀਆਂ ਹੋਈਆਂ ਹਨ ਉਸ ਵਿੱਚ ਸਿੱਧਾ ਤੇ ਸਿੱਧਾ ਪੰਕਜ ਪੱਪੂ ਦਾ ਹੱਥ ਸੀ ਜਿਨਾਂ ਨੇ ਟਰਾਲੀਆਂ ਆਪਣੇ ਪਲਾਟ ਵਿੱਚ ਰਫਾ ਦਫਾ ਕਰ ਦਿੱਤੀਆਂ ਸਨ। ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਪੁਲਿਸ ਨੇ ਹਲਕੀਆਂ ਧਰਾਵਾਂ ਲਗਾ ਕੇ ਉਸ ਨੂੰ ਜਮਾਨਤ ਦਵਾ ਦਿੱਤੀ ਅਤੇ ਹੁਣ ਲਗਾਤਾਰ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਡੀਐਸਪੀ ਮੈਡਮ ਮਨਦੀਪ ਕੌਰ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੀ ਤਾਂ ਕਿਸਾਨਾਂ ਅਤੇ ਡੀਐਸਪੀ ਦਰਮਿਆਨ ਕਹਾ ਸੁਣੀ ਹੋਗਈ ਅਤੇ ਮਾਮਲਾ ਇੰਨਾ ਵੱਧ ਗਿਆ ਕਿ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਹੋ ਗਏ।

ਇਸ ਮੌਕੇ ਨਾਭਾ ਦੇ ਡੀਐਸਪੀ ਮਨਦੀਪ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਮੈਂ ਇਹਨਾਂ ਨੂੰ ਧਰਨੇ ਤੋਂ ਬਿਲਕੁਲ ਵੀ ਨਹੀਂ ਰੋਕਿਆ ਅਤੇ ਇਹ ਧਰਨਾ ਦੇ ਰਹੇ ਸੀ ਅਤੇ ਮੈਂ ਇਹਨਾਂ ਨਾਲ ਗੱਲਬਾਤ ਕਰਨ ਆਈ ਸੀ ਅਤੇ ਮੈਂ ਜਦੋਂ ਗੱਡੀ ਲੈ ਕੇ ਜਰੂਰੀ ਕੰਮ ਲਈ ਜਾਣ ਲੱਗੀ ਤਾਂ ਇਹਨਾਂ ਨੇ ਮੇਰੀ ਗੱਡੀ ਰੋਕ ਕੇ ਅਤੇ ਮੇਰੇ ਨਾਲ ਖਿਚਾ ਧੂ ਕੀਤੀ ਅਤੇ ਮੇਰੀ ਵਰਦੀ ਨੂੰ ਹੱਥ ਪਾਇਆ ਅਤੇ ਮੇਰਾ ਜੂੜਾ ਵੀ ਪੱਟ ਦਿੱਤਾ ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਬਦਤਮੀਜ਼ੀ ਕੀਤੀ ਜੋ ਕਿ ਬਹੁਤ ਮਾੜੀ ਗੱਲ ਹੈ। ਮੈਂ ਇਹਨਾਂ ਤੇ ਕਾਰਵਾਈ ਕਰਾਂਗੀ।

ਇਸ ਮੌਕੇ ਤੇ ਕਿਸਾਨ ਆਗੂ ਗਮਦੂਰ ਸਿੰਘ ਅਤੇ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਤਾਂ ਸ਼ਾਂਤਮਈ ਧਰਨਾ ਦੇ ਰਹੇ ਸੀ ਅਤੇ ਅਸੀਂ ਇਨਸਾਫ ਦੀ ਮੰਗ ਕਰ ਰਹੇ ਸੀ ਪਰ ਡੀਐਸਪੀ ਵੱਲੋਂ ਸਾਡੇ ਨਾਲ ਬਦਤਮੀਜੀ ਕੀਤੀ ਤੇ ਸਾਡੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਡੇ ਕੱਪੜੇ ਪਾੜ ਦਿੱਤੇ ਅਸੀਂ ਉਨਾਂ ਗੱਡੀ ਨਿਕਲ ਨਹੀਂ ਦਿੰਦੇ ਜਦੋਂ ਤੱਕ ਸਾਡੀ ਗੱਲ ਨਹੀਂ ਸੁਣ ਲੈਂਦੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਰੀਜ਼ ਨਾਲ ਡਾਂਸ ਕਰਦੇ ਵਾਇਰਲ ਹੋਏ ਐੱਸਐੱਮਓ ਦੀ ਮੌਤ, ਕੁਝ ਦਿਨ ਪਹਿਲਾਂ ਆਏ ਸਨ ਕਰੋਨਾ ਪੌਜ਼ੇਟਿਵ

htvteam

ਦੇਖੋ ਘਰਵਾਲੇ ਕੋਲ ਬੈਠੀ ਚੰਗੀ ਭਲੀ ਜਨਾਨੀ ਨੂੰ ਕਿਵੇਂ ਦੱਬਿਆ ਆਕੇ ਕਾਲ ਨੇ ?

htvteam

ਹੁਣ ਫੌਜੀਆਂ ਨਾਲ ਵੀ ਹੋਣ ਲੱਗ ਪਿਆ ਆਹ ਕੰਮ; ਦੇਖੋ ਸੂਬੇ ਦੇ ਹਾਲਾਤ

htvteam

Leave a Comment