Htv Punjabi
Punjab

ਮਰੀਜ਼ ਨਾਲ ਡਾਂਸ ਕਰਦੇ ਵਾਇਰਲ ਹੋਏ ਐੱਸਐੱਮਓ ਦੀ ਮੌਤ, ਕੁਝ ਦਿਨ ਪਹਿਲਾਂ ਆਏ ਸਨ ਕਰੋਨਾ ਪੌਜ਼ੇਟਿਵ

ਪੰਜਾਬ ‘ਚ ਕਰੋਨਾ ਦੇ ਮਰੀਜ਼ਾਂ ਦਾ ਅੰਕੜਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਜੇਕਰ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 50 ਹਜ਼ਾਰ ਤੋਂ ਪਾਰ ਇਹ ਅੰਕੜਾ ਪਹੁੰਚ ਗਿਆ ਹੈ, ਤਾਂ ਦੂਸਰੇ ਪਾਸੇ ਸਿਹਤ ਵਿਭਾਗ ਵੱਲੋਂ ਲਗਾਤਾਰ ਡਿਊਟੀ ਨਿਭਾਈ ਜਾ ਰਹੀ। ਉਥੇ ਹੀ ਇਕ ਦੁਖਦਾਈ ਖਬਰ ਅੰਮ੍ਰਿਤਸਰ ਤੋਂ ਆਈ ਹੈ ਜਿੱਥੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਅਰੁਣ ਸ਼ਰਮਾ ਦੀ ਮੌਤ ਹੋ ਗਈ ਹੈ। ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਨਾਲ ਹੀ ਉਹ ਕਰੋਨਾ ਪੌਜ਼ੇਟਿਵ ਸਨ। ਉਹ 10 ਦਿਨਾਂ ਤੋਂ ਇਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ਼ ਸਨ, ਉਹਨਾਂ ਦੇ ਦੋਹੇ ਫੇਫੜੇ ਖਰਾਬ ਹੋ ਚੁੱਕੇ ਸਨ। ਉਹਨਾਂ ਨੇ ਜ਼ਿੰਦਾਦਿਲੀ ਨਾਲ ਇਸ ਬਿਮਾਰੀ ਦਾ ਮੁਕਾਬਲਾ ਕੀਤਾ।

ਅਰੁਣ ਸ਼ਰਮਾ 54 ਸਾਲਾਂ ਦੇ ਸਨ। ਬੀਤੇ ਦਿਨੀ ਉਹਨਾਂ ਦੀ ਇਕ ਵੀਡੀਓ ਵਾਇਰਲ ਵੀ ਹੋਈ ਸੀ ਜਿੱਥੇ ਉਹ ਮਰੀਜ਼ ਦੇ ਨਾਲ ਨੱਚਦੇ-ਟੱਪਦੇ ਦਿਖਾਈ ਦੇ ਰਹੇ ਸਨ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

 

Related posts

ਆਪਣੇ ਪਰਿਵਾਰ ਲਈ ਮੁੰਡਾ ਦੇਖੋ ਕਿਵੇਂ ਲਗਾ ਗਿਆ ਜਾਨ ਦੀ ਬਾਜ਼ੀ ?

htvteam

ਜੇ ਰਾਕਸ਼ਸ਼ ਬਾਪ ‘ਤੇ ਡਾਇਨ ਮਾਂ ਕਦੇ ਨਹੀਂ ਦੇਖੀ ਤਾਂ ਆਹ ਖਬਰ ‘ਚ ਦੇਖੋ

Htv Punjabi

ਤਾਰਬੰਦੀ ਕੋਲ ਹੋ ਰਹੀ ਸੀ ਹਿਲ ਜੁਲ, ਬੀਐਸਐਫ ਨੇ ਚਲਾਤੀ ਗੋਲੀ, ਕੋਲ ਜਾ ਕੇ ਦੇਖਿਆ ਤਾਂ ਸਾਰੇ ਰਹਿ ਦੰਗ

Htv Punjabi