ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਕਾਕੜ ਵਿੱਚ ਇੱਕ ਆਰੋਪੀ ਨੂੰ ਫੜਨ ਗਈ ਪੁਲਿਸ ਦਾ ਪਿੰਡ ਦੇ ਹੀ ਲੋਕਾਂ ਨਾਲ ਵਿਵਾਦ ਹੋ ਗਿਆ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਰੋਕ ਕੇ ਕਾਫੀ ਵਿਰੋਧ ਜਤਾਇਆ ਜਿਸ ਦਿਨ ਨਤੀਜੇ ਵਜੋਂ ਪੁਲਿਸ ਨੇ ਪਿੰਡ ਦੇ ਹੀ ਇੱਕ ਪਰਿਵਾਰ ਤੇ ਸਰਕਾਰੀ ਕੰਮ ਚ ਵਿਘਨ ਪਾਉਣ ਅਤੇ ਪੁਲਿਸ ਕਰਮਚਾਰੀਆਂ ਦੀ ਵਰਦੀ ਪਾੜਨ ਦਾ ਮੁਕਦਮਾ ਦਰਜ ਕਰ ਦਿੱਤਾ ਜਾਣਕਾਰੀ ਅਨੁਸਾਰ ਪਿੰਡ ਕਾਕੜ ਵਿਖੇ ਮਮਦੋਟ ਪੁਲਿਸ ਇੱਕ ਆਰੋਪੀ ਦੇਸਰਾਜ ਨੂੰ ਫੜਨ ਗਈ ਸੀ ਪਰ ਦੇਸਰਾਜ ਆਪਣੇ ਘਰ ਵਿੱਚ ਨਹੀਂ ਸੀ ਤਾਂ ਪੁਲਿਸ ਨਾਲ ਦੇ ਘਰ ਵਿੱਚ ਜਾ ਕੇ ਪੁੱਛਦ ਕਰਨ ਲੱਗ ਪਈ ਤਾਂ ਉੱਥੇ ਪਏ ਇੱਕ ਮਰੀਜ਼ ਬਲਦੇਵ ਰਾਜ ਨੂੰ ਪੁੱਛਦਸ ਕਰਨ ਲੱਗ ਪਈ ਤਾਂ ਬਲਦੇਵ ਰਾਜ ਦੀ ਪਤਨੀ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਮਹਿਲਾਵਾਂ ਤੋਂ ਮੋਬਾਇਲ ਖੋਲ ਲਏ ਅਤੇ ਉਹਨਾਂ ਨਾਲ ਬਦਸਲੂਕੀ ਕੀਤੀ ਜਦੋਂ ਪਿੰਡ ਵਾਲਿਆਂ ਅਤੇ ਪਰਿਵਾਰ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਵਾਲਿਆਂ ਨੇ ਪਰਿਵਾਰ ਨਾਲ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦਾ ਰਾਹ ਰੋਕ ਦਿੱਤਾ ਅਤੇ ਖੋਏ ਹੋਏ ਮੋਬਾਈਲ ਵਾਪਸ ਕਰਨ ਦੀ ਮੰਗ ਕਰਨ ਲੱਗੇ ਪਰ ਕਿਸੇ ਤਰ੍ਹਾਂ ਪੁਲਿਸ ਉਥੋਂ ਬਿਨਾਂ ਮੋਬਾਇਲ ਦਿੱਤੇ ਉੱਤੇ ਚਲੀ ਗਈ। ਉਲਟਾ ਪਰਿਵਾਰ ਨੂੰ ਹੀ ਬਲੀ ਦਾ ਬੱਕਰਾ ਬਣਾ ਦਿੱਤਾ।
ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਇੱਕ ਆਰੋਪੀ ਦੇਸਰਾਜ ਨੂੰ ਪੁਰਾਣੇ ਮੁਕਦਮੇ ਵਿੱਚ ਗ੍ਰਿਫਤਾਰ ਕਰਨ ਲਈ ਗਈ ਸੀ ਜਿੱਥੇ ਉਹਨਾਂ ਦਾ ਪਿੰਡ ਵਾਸੀਆਂ ਨੇ ਰਾਹ ਰੋਕਿਆ ਅਤੇ ਕੁਝ ਲੋਕਾਂ ਨੇ ਪੁਲਿਸ ਨਾਲ ਬਸ ਸਲੋਕੀ ਕੀਤੀ ਅਤੇ ਉਹਨਾਂ ਦੀ ਵਰਦੀ ਪਾੜੀ ਅਤੇ ਸਰਕਾਰੀ ਕੰਮ ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਤੇ ਮੁਕਦਮਾ ਦਰਜ ਕੀਤਾ ਗਿਆ ਹੈ। ਅੱਗੇ ਜਾਂਚ ਜਾਰੀ ਹੈ,,,,,,,
ਪਰਿਵਾਰ ਦੇ ਆਰੋਪਾਂ ਵਿੱਚ ਕਿੰਨੀ ਸੱਚਾਈ ਹੈ ਅਤੇ ਪੁਲਿਸ ਤੇ ਲੱਗੇ ਆਰੂਪਾਂ ਦੀ ਹੁਣ ਜਾਂਚ ਕੌਣ ਕਰਦਾ ਹੈ ਅਤੇ ਇਸ ਦੀ ਨਿਰਪੱਖ ਜਾਂਚ ਕਿਸ ਤਰ੍ਹਾਂ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
