ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਸਾਹਮਣੇ ਆ ਰਹੀ ਐ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਹੋਰਾਂ ਨੇ ਦੱਸਿਆ ਕੀ ਕਈ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਝੱਲਣਾ ਪੈ ਰਿਹਾ ਜਿਸਤੋ ਹਾਲੇ ਤੱਕ ਰਾਹਤ ਮਿਲਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਸੂਬੇ ਦੇ ਵਿੱਚ ਲਗਾਤਾਰ ਗਰਮੀ ਕੜਿੱਲ ਕੱਢ ਰਹੀ ਇਸਦੇ ਵਿਚਾਲੇ ਹੀ ਇਕ ਵੱਡਾ ਸੰਕੇਤ ਮਿਲਿਆ ਉਨ੍ਹਾਂ ਦੱਸਿਆ ਕੀ ਪੰਜਾਬ ਦੇ ਵਿੱਚ ਧੂੜ ਭਰੀਆਂ ਤੱਤੀਆਂ ਤੱਤੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਿਸਦੇ ਨਾਲ ਲੋਕਾਂ ਦੇ ਘਰਦਾ ਸਮਾਨ ਉਡਣ ਦਾ ਖਤਰਾ ਬਣਿਆ ਹੋਇਆ ਹੈ ਸੋ ਲੋਕਾਂ ਨੂੰ ਚਾਹੀਦਾ ਹੈ ਜੇਕਰ ਤੁਹਾਡਾ ਘਰਦਾ ਕੋਈ ਸਮਾਨ ਬਾਹਰ ਖੁੱਲ੍ਹੇ ਵਿਹੜੇ ਵਿੱਚ ਪਿਆ ਜਾਂ ਖੇਤਾਂ ਪਿਆ ਉਸਨੂੰਅੱਜ ਹੀ ਟਿਕਾਣੇ ਲਗਾ ਦਿਉ ਕਿਉਂ ਖੰਬੇ ਪੱਟ ਤੇਜ਼ ਹਵਾਵਾ ਤੁਹਾਡਾ ਨੁਕਸਾਨ ਕਰ ਸਕਦੀਆਂ ਇਸਤੋ ਇਵਾਲਾ ਅੱਗੇ ਜੋ ਕਿਹਾ ਉਹ ਵੀ ਸੁਣੋਂ,,,,,,,
ਸੋ ਏਸ ਮੌਕੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਹੋਰਾਂ ਨੇ ਕਿਹਾ ਕੀ ਪੰਜਾਬ ਚ ਆਉਂਦੇ 22 ਜੂਨ ਤੱਕ ਕੁਝ ਰਾਹਤ ਮਿਲਣ ਦੇ ਅਸਾਰ ਨਜ਼ਰ ਆ ਰਹੇ ਹਨ,ਦੱਸਿਆ ਜਾ ਰਿਹਾ ਕੀ 18 ਤੋਂ 22 ਜੂਨ ਤੱਕ ਪੰਜਾਬ ਦੇ ਕਈ ਹਿੱਸਿਆ ਚ ਹਲਕੀ ਬਾਰਿਸ਼ ਹੋ ਸਕਦੀ ਹੈ ਫਿਲਹਾਲ ਇਹੀ ਜਾਣਕਾਰੀ ਮਿਲੀ ਹੈ ਬਾਕੀ ਕੁਦਰਤ ਦੇ ਰੰਗਾ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕੁਦਰਤ ਕਦੋਂ ਕਰਵਟ ਲੈ ਲਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
