ਇਹ ਤਸਵੀਰਾਂ ਸ਼ਹਿਰ ਮਲੇਰਕੋਟਲਾ ਦੀ ਜਮਾਲਪੁਰਾ ਵਾਲੀ ਵੱਡੀ ਮਸਜਿਦ ਦੀਆਂ ਨੇ…ਜਿੱਥੇ ਉਸ ਵੇਲੇ ਮਾਹੌਲ ਕਾਫੀ ਭਾਵੁਕ ਹੋ ਗਿਆ ਜਦੋਂ ਮਗਰਿਬ ਦੀ ਨਮਾਜ਼ ਉਪਰੰਤ ਅਚਾਨਕ ਮੁਫਤੀ ਦਿਲਸ਼ਾਦ ਅਹਿਮਾਦ ਸਾਹਿਬ ਉੱਠੇ ਤੇ ਲੋਕਾਂ ਨੂੰ ਸਬੰਧੋਨ ਕਰਨ ਲੱਗੇ। ਆਪਣੇ ਸਬੰਧੋਨ ‘ਚ ਮੁਫਤੀ ਸਾਹਿਬ ਨੇ ਜਿੱਥੇ ਇਸ ਵੇਲੇ ਮੁਸਲਮਾਨ ਭਾਈਚਾਰੇ ਖਾਸ ਕਰਕੇ ਸਿੱਖ ਮੁਸਲਿਮ ਸਾਂਝਾਂ ਫਾਉਂਡੇਸ਼ਨ ਵਾਲਿਆਂ ਦੀ ਤਾਰੀਫ ਕੀਤੀ ਤਾਂ ਲੋਕਾਂ ਨੂੰ ਆਉਣ ਵਾਲੇ ਦਿਨਾਂ ‘ਚ ਹੋਰ ਵੱਧ ਤੋਂ ਵੱਧ ਹੜ੍ਹ ਪੀੜ੍ਹਤਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸੈਂਕੜੇ ਲੋਕਾਂ ਨੇ ਰੱਬ ਅੱਗੇ ਹੜ੍ਹ ਮਾਰੇ ਲੋਕਾਂ ਦੀਆਂ ਮੁਸੀਬਤਾਂ ਛੇਤੀ ਦੂਰ ਕਰਨ ਦੀ ਸੱਚੇ ਰੱਬ ਤੋਂ ਦੁਆ ਕੀਤੀ।
ਦੁਆ ਉਪਰੰਤ ਮੁਫਤੀ ਸਾਹਿਬ ਨੇ ਜਿੱਥੇ ਇਸਦਾ ਕਾਰਨ ਬਿਆਨ ਕੀਤਾ ਉੱਥੇ ਹੀ ਨੌਜਵਾਨਾਂ ਦੀ ਵੀ ਹੌਂਸਲਾ ਅਫਜ਼ਾਈ ਕੀਤੀ ਜੋ ਰਾਹਤ ਕੰਮਾਂ ‘ਚ ਆਪਣੀਆਂ ਜਾਨਾਂ ਜ਼ੋਖਿਮ ‘ਚ ਪਾਕੇ ਲੱਗੇ ਹੋਏ ਨੇ।
ਇਸਦੇ ਨਾਲ ਹੀ ਸਿੱਖ ਮੁਸਲਿਮ ਸਾਂਝਾਂ ਨੇ ਜਿੱਥੇ ਪੂਰੇ ਸ਼ਹਿਰ ਦਾ ਧੰਨਵਾਦ ਕੀਤਾ ਉੱਥੇ ਹੀ ਹੜ੍ਹ ਪੀੜ੍ਹਤ ਲੋਕਾਂ ਦੀ ਆਉਣ ਵਾਲੇ ਦਿਨਾਂ ‘ਚ ਹਰ ਵੇਲੇ ਮੋਢੇ ਨਾਲ ਮੋਢਾ ਲਾਕੇ ਖੜ੍ਹਨ ਦੀ ਗੱਲ ਕਹੀ।
ਕਲੋਸਿੰਗ- ਦੱਸ ਦਈਏ ਕੀ ਸਿੱਖ ਮੁਸਲਿਮ ਸਾਂਝਾਂ ਫਾਉਂਡੇਸ਼ਨ ਇਸ ਵੇਲੇ ਪੂਰੀ ਦੁਨੀਆ ‘ਚ ਅਮਨ ਅਤੇ ਭਾਈਚਾਰੇ ਦਾ ਪੈਗਾਮ ਪਹੁੰਚਾਉਣ ਲਈ ਜਾਣੀ ਜਾਂਦੀ ਐ। ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………