Htv Punjabi
Punjab

ਸਿੱਧੂ ਦਾ ਖੁਲਾਸਾ, ਕਾਂਗਰਸੀ ਵਿਧਾਇਕ ਨਸ਼ਾ ਫੈਲਾਉਣ ਵਿੱਚ ਲੱਗੇ ਹੋਏ ਨੇ, ਸਾਰੇ ਹੈਰਾਨ!

ਤਰਨਤਾਰਨ : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਪੁਤਲੇ ਫ਼ੂਕੇ l ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਫ਼ੈਲਾਇਆ ਗਿਆ l ਨਸ਼ੇ ਨੂੰ ਮੁੱਦਾ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੋਟ ਮੰਗੇ l ਸਿੱਧੂ ਨੇ ਕਿਹਾ ਕਿ ਹੁਣ ਹਾਲਾਤ ਅਜਿਹੇ ਹਨ ਕਿ ਪੰਜਾਬ ਵਿੱਚ ਨਸ਼ਾ ਤੇਜ਼ੀ ਨਾਲ ਫ਼ੈਲ ਰਿਹਾ ਹੈ l ਵਿਧਾਇਕ ਸਿੱਕੀ ਦੇ ਕਰੀਬੀ ਮਨਦੀਪ ਸਿੰਘ ਮੰਨਾ ਨੂੰ 35 ਕਿਲੋ ਚੂਰਾ ਪੋਸਤ ਸਮੇਤ ਗਿਰਫ਼ਤਾਰ ਕੀਤੇ ਜਾਣ ਤੇ ਇਹ ਸਾਫ਼ ਹੈ ਕਿ ਕਾਂਗਰਸ ਵਿਧਾਇਕ ਵੀ ਨਸ਼ਾ ਫ਼ੈਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ l ਸਿੱਧੂ ਨੇ ਕਿਹਾ ਕਿ ਸਰਕਾਰ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਲਗਾਤਾਰ ਵੱਧ ਰਿਹਾ ਹੈ,ਬਿਜਲੀ ਬਿਲਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ l
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਜਲਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਦੇ ਸਮੇਂ ਕੰਪਨੀਆਂ ਨਾਲ ਕੀਤੇ ਸਮਝੌਤੇ ਆਮ ਲੋਕਾਂ ਦੇ ਜੀਵਨ ਤੇ ਆਰਥਿਕ ਬੋਝ ਪਾ ਰਹੇ ਨੇ l ਇਸ ਮੌਕੇ ਤੇ ਸਵਿੰਦਰ ਸਿੰਘ ਚੰੰਬਾ, ਸੁਰਜੀਤ ਸਿੰਘ ਮੁੰਡਾਪਿੰਡ,ਅਵਤਾਰ ਸਿੰਘ ਵੜਿੰਗ, ਗੁਰਵਿੰਦਰ ਸਿੰਘ ਕੰਬੋ ਆਦਿ ਪਤਵੰਤੇ ਹਾਜ਼ਰ ਸਨ l

Related posts

ਸੁੰਨੇ ਰਾਹਾਂ ‘ਚੋਂ ਲੰਘਣ ਵੇਲੇ ਪਾਕੇ ਜਾਇਓ Bullet Proof ਜੈਕਟਾਂ ਪਤਾ ਨੀ ਗੋਲੀ ਕਿੱਧਰੋਂ ਆ ਜਾਵੇ ਪੰਜਾਬੀਓ

htvteam

ਕੁੱ/ਤੇ ਦੇ ਮੀ/ਟ ਵਾਲੇ ਮੋਮਜ਼ ਦੀ ਵੀਡੀਓ ਤੋਂ ਬਾਅਦ ਆ ਗਈ ਇੱਕ ਹੋਰ ਵੀਡੀਓ

htvteam

ਦੋਸਤ ਦੇ ਘਰ ਜਾਣਾ ਨੌਜਵਾਨ ਲਈ ਹੋਇਆ ਖ਼ਤਰਨਾਕ ਸਾਬਿਤ

htvteam

Leave a Comment