ਪੂਰੀ ਤਰ੍ਹਾਂ ਭਿੱਜੀ ਹੋਈ ਸੜਕ ਅਤੇ ਮੌਕੇ ਦਾ ਪੂਰਾ ਫ਼ਾਇਦਾ ਚੁੱਕਦੇ ਹੋਏ ਕੈਨੀਆਂ ਅਤੇ ਬੋਤਲਾਂ ਸਣੇ ਹੋਰ ਜਿਹੜੀ ਵੀ ਸ਼ੈਅ ਹੱਥ ਆ ਰਹੀ ਹੈ ਭਰ ਭਰ ਲਿਜਾ ਰਹੇ ਨੇ ਲੋਕ | ਏਨਾ ਹੀ ਨਹੀਂ ਲਾਲਚ ਦੇ ਮਾਰੇ ਲੋਕ ਤਿਲਕ ਤਿਲਕ ਕੇ ਇਸ ਟੈੰਕਰ ਵੱਲ ਨੂੰ ਆ ਰਹੇ ਨੇ | ਪਰ ਜ਼ਰਾ ਰੁਕੋ ਇਹ ਪਾਣੀ ਨਹੀਂ, ਬਲਕਿ ਡੀਜ਼ਲ ਹੈ |
ਮਾਮਲਾ ਹੈ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਪਟਿਆਲਾ ਰੋਡ ਦਾ, ਜਿੱਥੇ ਡੀਜ਼ਲ ਨਾਲ ਭਰਿਆ ਟੈੰਕਰ ਅਤੇ ਟਰੱਕ ਆਪਸ ‘ਚ ਟਕਰਾ ਗਏ ‘ਤੇ ਟੈੰਕਰ ‘ਚੋਂ ਡੀਜ਼ਲ ਰਿਸਨਾ ਸ਼ੁਰੂ ਹੋ ਗਿਆ ਜਿਸ ਨਾਲ ਉਸਦਾ ਵੱਡਾ ਨੁਕਸਾਨ ਹੋ ਗਿਆ ਤੇ ਦੂਜੇ ਪਾਸੇ ਟਰੱਕ ਵਾਲੇ ਦਾ ਟਰੱਕ ਵੀ ਨੁਕਸਾਨਿਆ ਗਿਆ |
previous post
