ਭੋਰਾ ਭੋਰਾ ਜਵਾਕਾਂ ਤੇ ਬਜ਼ੁਰਗਾਂ ਨੂੰ ਨਾਲ ਲੈ ਨਹਿਰ ਕੰਢੇ ਰਾਤ ਸਮੇਂ ਬੈਠੇ ਇਹ ਨੇ ਸਰਕਾਰੀ ਦਫ਼ਤਰਾਂ ਦੇ ਠੇਕਾ ਮੁਲਾਜ਼ਮ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਕਾਇਮੀ ਮਾਰਗ ਜਾਮ ਕਰ ਧਰਨੇ ’ਤੇ ਬੈਠੇ ਹੋਏ ਨੇ | ਇਹਨਾ ਦਾ ਕਹਿਣਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨਾਲ ਵਾਅਦੇ ਤਾਂ ਜਰੂਰ ਕੀਤੇ ਪਰ ਝੂਠੇ ਤੇ ਹੁਣ ਮੌਜੂਦਾ ਸਰਕਾਰ ਵੀ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਆਪਣਾ ਹਰਾ ਪੈਨ ਚਲਾਉਣ ਦੀ ਥਾਂ ਡਾਂਗਾਂ ਜਰੂਰ ਚਲਾ ਰਹੀ ਹੈ |