Htv Punjabi
Punjab Video

ਮੁੱਲਾਂਪੁਰ ਦਾਖਾ ਦੇ ਨੇੜੇ ਪਿੰਡ ਵਿੱਚ 3 ਲੁਟੇਰਿਆਂ ਨੇ SBI ਦਾ ATM ਲੁਟਿਆ

ਅੱਜ ਸਵੇਰੇ ਤੜਕੇ ਮੁੱਲਾਂਪੁਰ ਦਾਖਾ ਦੇ ਪਿੰਡ ਸਵੱਦੀ ਕਲਾਂ ਵਿੱਚ 3 ਲੁਟੇਰਿਆਂ ਵਲੋਂ 8 ਮਿੰਟਾਂ ਵਿੱਚ SBI ਦਾ ATM ਲੁੱਟ ਲਿਆ ਗਿਆ ਤੇ ਲੁਟੇਰੇ ਇਸ ATM ਗੈਸ ਕਟਰ ਨਾਲ ਕੱਟ ਕੇ 9 ਲੱਖ 74 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ।ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਸ ਲੁੱਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਨੂੰ ਉਮੀਦ ਹੈ ਕਿ ਜਲਦੀ ਹੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਸ ਬਾਰੇ ਜਦੋ ਮੌਕੇ ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਅੱਜ ਸਵੇਰੇ ਢਾਈ ਤਿੰਨ ਵਜੇ ਦੇ ਕਰੀਬ 2 ਲੁਟੇਰੇ ATM ਵਿੱਚ ਵੜੇ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਤੇ ਇਨਾਂ ਦਾ ਇਕ ਸਾਥੀ ਬਾਹਰ ਗੱਡੀ ਵਿੱਚ ਬੈਠਾ ਸੀ। ATM ਅੰਦਰ ਵੜੇ ਦੋਨੋ ਲੁਟੇਰਿਆਂ ਨੇ ਜਿਥੇ ਪਹਿਲਾਂ CCTV ਕੈਮਰੇ ਤੇ ਸਪਰੇਅ ਕੀਤਾ, ਉਥੇ ਹੀ 8 ਮਿੰਟਾਂ ਵਿੱਚ ATM ਨੇ ਗੈਸ ਕਟਰ ਨਾਲ ਕੱਟ ਕੇ 9 ਲੱਖ 74 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।

ਇਸ ਮੌਕੇ ਪਿੰਡ ਦੇ ਸਰਪੰਚ ਤੇ ਬੈਂਕ ਮੈਨੇਜਰ ਨੇ ਕਿਹਾਕਿ ਇਸ ATM ਨੂੰ ਇਕ ਵਾਰ ਪਹਿਲਾਂ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਸਮੇਂ ਬਚਾਅ ਹੋ ਗਿਆ ਸੀ ਤੇ ਇਸ ATM ਵਿਚ ਕੋਈ ਸਕਉਰੋਟੀ ਗਾਰਡ ਵੀ ਨਹੀਂ ਹੈ। ਜਿਸ ਕਰਕੇ ਬੜੀ ਆਸਾਨੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਇਸ ਬਾਰੇ ਜਦੋ SPD ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾਕਿ ਇਸ ਵਾਰਦਾਤ ਨੂੰ ਕਿਸੇ ਭੇਤੀ ਨੇ ਹੀ ਅੰਜਾਮ ਦਿੱਤਾ ਹੈ ਤੇ ਪੁਲਿਸ ਦੀਆਂ ਟੈਕਨਿਨਲ ਟੀਮਾਂ ਇਸ ਮਾਮਲੇ ਦੀ ਬੜੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਤੇ ਉਮੀਦ ਹੈ ਕਿ ਜਲਦੀ ਹੀ ਇਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

Related posts

ਲਸਣ ਖਾਕੇ ਐਵੇਂ ਪਾਣੀ ਪੀਓ ਸਾਰੇ ਸਰੀਰ ‘ਚੋਂ ਬਲੌਕਿੰਗ ਖਤਮ

htvteam

ਦਿਨ ਦਿਹਾੜੇ ਸੜਕ ‘ਤੇ ਘੁੰਮਦਾ ਸੀ ਮੌਤ ਦਾ ਸਮਾਨ; ਉੱਜੜ ਜਾਣੀ ਸੀ ਪੰਜਾਬ ਦੀ ਜਵਾਨੀ

htvteam

ਏਜੀ ਦਿਓਲ ਦੇ ਸਮਰਥਨ ਵਿੱਚ ਐਡੀਸ਼ਨਲ ਏਜੀ ਮੁਕੇਸ਼ ਬੇਰੀ ਨੇ ਵੀ ਦਿੱਤਾ ਅਸਤੀਫਾ

htvteam