ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਡ ‘ਚ ਸ਼ਾਮਿਲ ਬਦਮਾਸ਼ਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਦੂਜੇ ਸੂਬਿਆਂ ਵਿੱਚ ਵੀ ਛਾਪੇਮਾਰੀ ਕਰ ਰਹੀਆਂ ਹਨ। ਇਸ ਸਬੰਧ ਵਿੱਚ ਮੁਹਾਲੀ ਪੁਲਿਸ ਨੇ ਸ਼ਹਿਰ ਦੀਆਂ ਕਈ ਸੁਸਾਇਟੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਅੱਜ ਸਵੇਰੇਹੀ ਮੁਹਾਲੀ ਪੁਲਿਸ ਦੀ 20 ਤੋਂ 25 ਜਵਾਨਾਂ ਦੀ ਟੀਮ ਛਾਪਾ ਮਾਰਨ ਲਈ ਖਰੜ ਦੇ ਜਲਵਾਯੂ ਟਾਵਰ ’ਤੇ ਪੁੱਜੀ ਸੀ। ਜਾਣਕਾਰੀ ਮੁਤਾਬਿਕ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਪੁਲਿਸ ਟੀਮ ਹੋਮਲੈਂਡ ਸੁਸਾਇਟੀ ‘ਚ ਵੀ ਛਾਪੇਮਾਰੀ ਕਰਨ ਪਹੁੰਚੀ ਸੀ ।
ਦੱਸ ਦੇਈਏ ਕਿ ਹੋਮਲੈਂਡ ਸੁਸਾਇਟੀ ਵਿੱਚ ਪੰਜਾਬ ਦੇ ਕਈ ਗਾਇਕ ਰਹਿੰਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਵਾਯੂ ਟਾਵਰ ‘ਚ ਫੜੇ ਗਏ ਇਕ ਬਦਮਾਸ਼ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਉਸ ਦੀ ਭੂਮਿਕਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਨਾਲ ਜੁੜੀ ਹੋ ਸਕਦੀ ਹੈ।
previous post