Htv Punjabi
Punjab Video

ਮੂਸੇਵਾਲਾ ਕਾਂਡ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਡ ‘ਚ ਸ਼ਾਮਿਲ ਬਦਮਾਸ਼ਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਦੂਜੇ ਸੂਬਿਆਂ ਵਿੱਚ ਵੀ ਛਾਪੇਮਾਰੀ ਕਰ ਰਹੀਆਂ ਹਨ। ਇਸ ਸਬੰਧ ਵਿੱਚ ਮੁਹਾਲੀ ਪੁਲਿਸ ਨੇ ਸ਼ਹਿਰ ਦੀਆਂ ਕਈ ਸੁਸਾਇਟੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਅੱਜ ਸਵੇਰੇਹੀ ਮੁਹਾਲੀ ਪੁਲਿਸ ਦੀ 20 ਤੋਂ 25 ਜਵਾਨਾਂ ਦੀ ਟੀਮ ਛਾਪਾ ਮਾਰਨ ਲਈ ਖਰੜ ਦੇ ਜਲਵਾਯੂ ਟਾਵਰ ’ਤੇ ਪੁੱਜੀ ਸੀ। ਜਾਣਕਾਰੀ ਮੁਤਾਬਿਕ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਪੁਲਿਸ ਟੀਮ ਹੋਮਲੈਂਡ ਸੁਸਾਇਟੀ ‘ਚ ਵੀ ਛਾਪੇਮਾਰੀ ਕਰਨ ਪਹੁੰਚੀ ਸੀ ।
ਦੱਸ ਦੇਈਏ ਕਿ ਹੋਮਲੈਂਡ ਸੁਸਾਇਟੀ ਵਿੱਚ ਪੰਜਾਬ ਦੇ ਕਈ ਗਾਇਕ ਰਹਿੰਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਵਾਯੂ ਟਾਵਰ ‘ਚ ਫੜੇ ਗਏ ਇਕ ਬਦਮਾਸ਼ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਉਸ ਦੀ ਭੂਮਿਕਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਨਾਲ ਜੁੜੀ ਹੋ ਸਕਦੀ ਹੈ।

Related posts

ਦੇਖੋ ਮੁੰਡੇ ਨੇ ਕੁੜੀ ਨਾਲ ਕੀ ਕੀਤਾ

htvteam

ਕੋਰੋਨਾ ਨੂੰ ਲੈ ਕੇ ਪੰਜਾਬ ਮੰਤਰੀ ਮੰਡਲ ਨੇ ਲਿਆ ਵੱਡਾ ਫੈਸਲਾ, ਘੰਟੀਆਂ ਕੇਂਦਰ ਸਰਕਾਰ ਦੇ ਦਫਤਰਾਂ ਤੱਕ ਖੜਕੀਆਂ

Htv Punjabi

ਕੈਨੇਡਾ ਜਾਣ ਵਾਲੇ ਹੈੱਡ ਫੋਨ ਲਗਾਕੇ ਸੁਣ ਲੈਣ ਖ਼ਬਰ

htvteam