ਇਹ ਸਾਰਾ ਮਾਮਲਾ ਹੈ ਅਮ੍ਰਿਤਸਰ ਦਾ, ਜਿੱਥੇ ਪੰਜਾਬੀ ਫਿਲਮ ਅਦਾਕਾਰ ਕਰਤਾਰ ਸਿੰਘ ਚੀਮਾ ਖਿਡਾਰੀ ਨਾਂ ਦੀ ਆਪਣੀ ਇੱਕ ਫਿਲਮ ਦੇ ਸਬੰਧ ‘ਚ ਇਥੇ ਆਇਆ ਸੀ | ਨਾਵਲਟੀ ਚੌਕ ਕੋਲ ਪੰਜਾਬ NSUI ਦੇ ਪ੍ਰਧਾਨ ਅਕਸ਼ੈ ਸ਼ਰਮਾ ਅਤੇ ਕਰਤਾਰ ਚੀਮਾ ਇੱਕ ਦੂਜੇ ਦੀਆਂ ਗੱਡੀਆਂ ਰੋਕ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਨੇ |
ਅਸਲ ‘ਚ ਅਕਸ਼ੈ ਸ਼ਰਮਾ ਦੇ ਮੁਤਾਬਿਕ ਕਰਤਾਰ ਚੀਮਾ ਨੇ ਉਸ ਕੋਲੋਂ ਫਿਲਮ ਬਣਾਉਣ ਲਈ ਪੈਸੇ ਲਏ ਸਨ ਜੋ ਉਸ ਵੱਲੋਂ ਵਾਪਸ ਮੰਗਣ ‘ਤੇ ਚੀਮਾ ਆਨਾਕਾਨੀ ਕਰ ਰਿਹਾ ਹੈ ਅਤੇ ਦਬਾਓ ਬਣਾਉਣ ਲਈ ਕਿਸੇ ਨੇ ਕਿਸੇ ਕੋਲੋਂ ਫੋਨ ਵੀ ਕਰਵਾਉਂਦਾ | ਫੇਰ ਇੱਕ ਦਿਨ ਅਕਸ਼ੇ ਨੂੰ ਜੋ ਫੋਨ ਆਉਂਦਾ ਹੈ ਜਿਸਨੂੰ ਸੁਣ ਕੇ ਅਕਸ਼ੇ ਦੇ ਹੋਸ਼ ਉੱਡ ਜਾਂਦੇ ਨੇ |
previous post