ਮੌ& ਤ ਦਾ ਸਰਟੀਫਿਕੇਟ ਬਣਾਉਣ ਤੇ ਲਈ 8 ਹਜਾਰ ਰੁਪਏ ਰਿਸ਼ਵਤ
ਪੈਸੇ ਦੇ ਕੇ ਵੀ ਨਾ ਬਣਾਇਆ ਸਰਟੀਫਿਕੇਟ
ਦੁਕਾਨਦਾਰ ਪੈਸੇ ਦੇਣ ਤੇ ਵੀ ਕਰ ਰਿਹਾ ਸੀ ਆਨਾ ਕਾਨੀ
ਫਿਰ ਅੱਠ ਚੋਂ ਵਾਪਿਸ ਕੀਤੇ 5000 ਹਜਾਰ
ਫਿਰ ਵੀ ਨਹੀਂ ਬਣਾਇਆ ਮੌਤ ਦਾ ਸਰਟੀਫਿਕੇਟ ਮਾਮਲਾ ਹੈ ਦਿੜ੍ਹਬਾ ਦਾ ਜਿੱਥੇ ਵਾਰਡ ਨੰਬਰ 11 ਦੇ ਫਸਨੀਕ ਗੁਰਜੰਟ ਸਿੰਘ ਜਾਂਟਾ ਨੇ ਆਪਣੀ ਮਾਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਲਈ ਅਸ਼ਟਾਮ ਫਰੋਸ਼ ਕੋਲ ਪਹੁੰਚ ਕੀਤੀ ਅਤੇ ਉਕਤ ਅਸ਼ਟਾਮ ਫਰੋਸ਼ ਨੇ 8 ਹਜਾਰ ਰੁਪਏ ਗੁਰਜੰਟ ਸਿੰਘ ਤੋਂ ਵਸੂਲ ਲਏ ਅਤੇ ਕੁਝ ਹੀ ਦਿਨਾਂ ਵਿੱਚ ਸਰਟੀਫਿਕੇਟ ਬਣਾਉਣ ਦੀ ਗੱਲ ਆਖੀ ਪ੍ਰੰਤੂ ਜਦ ਗੁਰਜੰਟ ਸਿੰਘ ਨੇ ਉਸ ਤੋਂ ਸਰਟੀਫਿਕੇਟ ਦੀ ਮੰਗ ਕੀਤੀ ਤਾਂ ਉਕਤ ਦੁਕਾਨਦਾਰ ਨੇ ਨਾ ਹੀ ਤਾਂ ਸਰਟੀਫਿਕੇਟ ਦਿੱਤਾ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਦ ਗੁਰਜੰਟ ਸਿੰਘ ਨੇ ਸ਼ਿਕਾਇਤ ਕਰਨ ਦਾ ਮਨ ਬਣਾ ਲਿਆ ਤਾਂ ਉਕਤ ਦੁਕਾਨਦਾਰ ਨੇ 5000 ਰੁਪਏ ਆਨਲਾਈਨ ਵਾਪਸ ਕਰ ਦਿੱਤੇ ਪ੍ਰੰਤੂ ਹੁਣ ਗੁਰਜੰਟ ਸਿੰਘ ਪੰਜਾਬ ਸਰਕਾਰ ਤੋਂ ਮੰਗ ਕਰ ਰਿਹਾ ਕਿ ਤੁਸੀਂ ਰਿਸ਼ਵਤ ਖੋਰੀ ਖਤਮ ਕਰਨ ਦੀ ਗੱਲ ਆਖ ਰਹੇ ਹੋ ਪ੍ਰੰਤੂ ਗਰੀਬ ਲੋਕਾਂ ਤੋਂ ਅੱਠ-ਅਠ ਹਜ਼ਾਰ ਰੁਪਏ ਲੈ ਕੇ ਦਿੜ੍ਹਬਾ ਤਹਿਸੀਲ ਅੰਦਰ ਧੋਖਾ ਤੜੀ ਕੀਤੀ ਜਾ ਰਹੀ ਹੈ ਉਹਨਾਂ ਮੰਗ ਕੀਤੀ ਹੈ ਕਿ ਅਜਿਹੇ ਰਿਸ਼ਵਤ ਖੋਰਾ ਦਾ ਲਾਇਸੈਂਸ ਕੈਂਸਲ ਕਰਕੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਧਰ ਇਹ ਮਾਮਲਾ ਦਿੜ੍ਹਬਾ ਦੇ ਐਸਡੀਐਮ ਕੋਲ ਵੀ ਪਹੁੰਚ ਚੁੱਕਾ ਹੈ ਦਿੜਬਾ ਦੇ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਿਕਾਇਤ ਸਾਡੇ ਕੋਲ ਪਹੁੰਚ ਚੁੱਕੀ ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਉਕਤ ਅਸਥਾਨ ਫਿਰੋਸ ਦਾ ਲਾਸੰਸ ਕੈਂਸਲ ਕੀਤਾ ਜਾਵੇਗਾ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਪਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤ ਖੋਰੀ ਖਤਮ ਕਰਨ ਦੇ ਦਾਅਵੇਆ ਦੀ ਫੂਕ ਨਿਕਲਦੀ ਹੋਈ ਦਿੜ੍ਹਬਾ ਚ ਨਜ਼ਰ ਆ ਰਹੀ ਹੈ ਕੀ ਹੁਣ ਇਸ ਉੱਪਰ ਪੰਜਾਬ ਸਰਕਾਰ ਕੋਈ ਐਕਸ਼ਨ ਲਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
