ਤਸਵੀਰਾਂ ਦੇ ਵਿੱਚ ਤੁਸੀਂ ਲੋਕਾਂ ਦਾ ਇਕੱਠ ਦੇਖ ਰਹੇ ਹੋ ਤੇ ਕੁਝ ਲੜਕੀਆਂ ਰੋਂਦੀਆਂ ਵੀ ਨਜ਼ਰ ਆ ਰਹੀਆਂ ਨੇ ਦਰਅਸਲ ਇਸ ਸੜਕ ਤੇ ਅਜਿਹਾ ਹਾਦਸਾ ਵਾਪਰ ਗਿਆ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ,, ਮਾਛੀਵਾੜਾ ਰੋਡ ਤੇ ਪਿੰਡ ਬਾਲਿਓ ਦੇ ਨਜ਼ਦੀਕ ਮਾਛੀਵਾੜਾ ਸਾਹਿਬ ਤੋਂ ਸਮਰਾਲੇ ਵੱਲ ਮੋਟਰਸਾਈਕਲ ਤੇ ਆਉਂਦੇ ਇੱਕ ਵਿਅਕਤੀ ਨੂੰ ਰੋਡ ਉੱਪਰ ਜਾ ਰਹੀਆ ਮੱਝਾਂ ਵਿੱਚੋਂ ਇੱਕ ਮੱਝ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਵਿਅਕਤੀ ਮੁਕੇਸ਼ ਜਿਸ ਦੀ ਉਮਰ 44 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਨੌਜਵਾਨ ਮੁਕੇਸ਼ ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਲੱਖੋਵਾਲ ਦਾ ਰਹਿਣ ਵਾਲਾ ਸੀ ਜੋ ਕਿ ਦਿਹਾੜੀ ਦਾ ਕੰਮ ਕਰਦਾ ਸੀ ਜੋ ਕਿ ਕੰਮ ਦੇ ਸਿਲਸਿਲੇ ਵਿੱਚ ਹੀ ਸਮਰਾਲੇ ਵੱਲ ਆ ਰਿਹਾ ਸੀ ਰਸਤੇ ਵਿੱਚ ਇਹ ਘਟਨਾ ਉਸ ਨਾਲ ਵਾਪਰ ਗਈ।
ਮੌਕੇ ਤੇ ਸਮਰਾਲਾ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਆ,, ਉੱਥੇ ਹੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਦੇਖਿਆ ਜਾਵੇ ਤਾਂ ਸੜਕ ਦੇ ਉੱਤੇ ਅਵਾਰਾ ਪਸ਼ੂਆਂ ਜਾਂ ਹੋਰ ਕਈ ਕਾਰਨਾਂ ਕਰਕੇ ਸੜਕ ਹਾਦਸੇ ਵਾਪਰ ਜਾਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..