Htv Punjabi
crime news International Punjab Video

ਭਾਰਤੀਆਂ ਦਾ ਕੈਨੇਡਾ ਦੇ ਵਿੱਚ ਸ਼ਰਮਨਾਕ ਕਾਰਾ

ਕੈਨੇਡਾ ਵਿੱਚ ਪਰਵਾਸੀ ਭਾਰਤੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਕੈਨੇਡਾ ਪੁਲਿਸ ਨੇ ਪਰਵਾਸੀ ਭਾਰਤੀਆਂ ਦੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ ਕੀਤਾ ਹੈ ਜੋ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਡਾਲਰ ਚੁਰਾਉਂਦਾ ਸੀ। ਪੁਲਿਸ ਮੁਤਾਬਕ ਇਸ ਗਰੋਹ ਨੇ 17 ਮੰਦਰਾਂ ਤੇ ਇੱਕ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਭੰਨ੍ਹ ਕੇ ਹਜ਼ਾਰਾਂ ਡਾਲਰ ਚੋਰੀ ਕੀਤੇ ਹਨ।

ਪੁਲਿਸ ਮੁਤਾਬਕ ਇਹ ਗਰੋਹ ਮੰਦਰਾਂ ਦੀ ਤੋੜ-ਭੰਨ੍ਹ ਤੇ ਬੇਅਦਬੀ ਵੀ ਕਰਦਾ ਰਿਹਾ ਜਿਸ ਦਾ ਸ਼ੱਕ ਗਰਮਖਿਆਲੀਆਂ ਤੇ ਖਾਲਿਸਤਾਨ ਸਮਰਥਕਾਂ ‘ਤੇ ਜਾਂਦਾ ਰਿਹਾ।

ਦਰਅਸਲ ਕੈਨੇਡਾ ਪੁਲਿਸ ਨੇ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ‘ਤੇ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਨਗ਼ਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਹਨ। ਮੁਲਜ਼ਮ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਜਗਦੀਸ਼ ਪੰਧੇਰ (41) ਵਜੋਂ ਦੱਸੀ ਗਈ ਹੈ। ਉਸ ਉੱਤੇ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਤੋੜਨ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ।

ਹਾਸਲ ਜਾਣਕਾਰੀ ਮੁਤਾਬਕ ਪੰਧੇਰ ਤੇ ਉਸ ਦੇ ਸਾਥੀ ਦਸੰਬਰ ਮਹੀਨੇ ਤੋਂ ਕੈਨੇਡਿਆਈ ਪੁਲਿਸ ਦੀ ਹਿਰਾਸਤ ਵਿਚ ਹਨ। ਇਸ ਗਰੋਹ ‘ਤੇ ਹੁਣ ਤੱਕ ਦੇਵੀ ਮੰਦਰ ਪਿਕਰਿੰਗ, ਸੰਕਟ ਮੋਚਨ ਮੰਦਰ ਅਜੈਕਸ, ਹਿੰਦੂ ਮੰਦਰ ਓਸ਼ਵਾ, ਚਿੰਤਪੁਰਨੀ ਮੰਦਰ ਬਰੈਂਪਟਨ, ਰਮੇਸ਼ਵਰਮ ਮੰਦਰ ਕੈਲੇਡਨ, ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ ਸਮੇਤ 17 ਮੰਦਰਾਂ ਤੇ ਇੱਕ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਭੰਨਣ ਤੇ ਹਜ਼ਾਰਾਂ ਡਾਲਰ ਚੋਰੀ ਕਰਕੇ ਭੱਜਣ ਦੇ ਦੋਸ਼ ਹਨ। ਅਹਿਮ ਗੱਲ ਹੈ ਕਿ ਇਹੀ ਗਰੋਹ ਮੰਦਰਾਂ ਦੀ ਤੋੜ-ਭੰਨ੍ਹ ਤੇ ਬੇਅਦਬੀ ਵੀ ਕਰਦਾ ਰਿਹਾ ਜਿਸ ਦਾ ਸ਼ੱਕ ਗਰਮਖਿਆਲੀਆਂ ਤੇ ਖਾਲਿਸਤਾਨ ਸਮਰਥਕਾਂ ‘ਤੇ ਜਾਂਦਾ ਰਿਹਾ। ਪੀਲ ਖੇਤਰੀ ਪੁਲੀਸ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਤੇ ਅਗਸਤ ਦਰਮਿਆਨ ਅਧਿਕਾਰੀਆਂ ਨੇ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਭੰਨ੍ਹਣ ਨਾਲ ਜੁੜੇ ਤਿੰਨ ਮਾਮਲਿਆਂ ਦੀ ਜਾਂਚ ਕੀਤੀ ਜਿੱਥੇ ਗੋਲਕ ਵਿੱਚੋਂ ਨਗ਼ਦੀ ਚੋਰੀ ਕਰਦੇ ਵਿਅਕਤੀਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਸਨ।

ਉਨ੍ਹਾਂ ਕਿਹਾ ਕਿ ਦੋ ਹੋਰ ਘਟਨਾਵਾਂ ਵਿਚ ਇਨ੍ਹਾਂ ਵਿਅਕਤੀਆਂ ਦੀ ਕਥਿਤ ਸ਼ਮੂਲੀਅਤ ਸਾਹਮਣੇ ਆਈ ਜਿਸ ਮਗਰੋਂ ਪੁਲਿਸ ਲਈ ਉਨ੍ਹਾਂ ਦੀ ਪਛਾਣ ਕਰਨੀ ਸੌਖੀ ਹੋ ਗਈ। ਪੁਲਿਸ ਮੁਤਾਬਕ ਗੋਲਕ ਤੋੜ ਸਰਗਨੇ ਜਗਦੀਸ਼ ਪੰਧੇਰ ਦੇ ਤਿੰਨ ਸਾਥੀ ਗੁਰਸ਼ਰਨਜੀਤ ਢੀਂਡਸਾ, ਪਰਮਿੰਦਰ ਗਿੱਲ ਤੇ ਗੁਰਦੀਪ ਪੰਧੇਰ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿੱਚ ਹਨ। ਗਰੋਹ ਨੇ ਪਿਛਲੇ ਸਾਲ ਅਗਸਤ ਤੋਂ ਅਕਤੂਬਰ ਦਰਮਿਆਨ ਕਈ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਾਬਕਾ ਡੀਆਈਜੀ ਅਤੇ ਡੀਐਸਪੀ ਸਮੇਤ 7 ਲੋਕ ਦੋਸ਼ੀ ਕਰਾਰ

Htv Punjabi

ਵੈਦ ਜਗਦੀਪ ਸਿੰਘ ਮੁਫਤ ‘ਚ ਠੀਕ ਕਰਨਗੇ 10 ਹਜ਼ਾਰ ਲੋਕਾਂ ਦੇ ਗੋਡੇ

htvteam

ਹਰਿਆਣਾ ਬਾਰਡਰ ਤੇ ਸਿੱਖ ਸਰਦਾਰ ਨਾਲ ਦੇਖੋ ਪੁਲਿਸ ਨੇ ਕੀ ਕੀਤਾ

htvteam

Leave a Comment