ਗੱਲ ਸ਼ੁਰੂ ਹੋਈ ਮੋਹਾਲੀ ਤੋਂ,,,,,,ਕੁਲਦੀਪ ਸਿੰਘ ਨਾਮ ਦਾ ਮੁੰਡਾ ਆਪਣੇ ਦੋਸਤ ਨਾਲ ਮੋਹਾਲੀ ਤੋਂ ਬਟਾਲਾ ਸੁਖਚੈਨ ਸਿੰਘ ਨੂੰ ਮਿਲਣ ਆਇਆ,,ਜਿਥੇ ਤਿੰਨਾ ਦੋਸਤਾ ਨੇ ਮਿਲਕੇ ਜਸ਼ਨ ਮਨਾਇਆ,,,ਦੇਰ ਰਾਤ ਤੱਕ ਸ਼ਰਾਬ ਪੀਤੀ ਪਰ ਕੁਲਦੀਪ ਸਿੰਘ ਨੂੰ ਏਹ ਨਹੀਂ ਪਤਾ ਸੀ ਕਿ ਇਹ ਅੱਜ ਉਸਦੀ ਆਖਰੀ ਰਾਤ ਹੋਵੇਗੀ, ਹੋਇਆ ਵੀ ਇਹੀ,ਜਦੋ ਦੋਵੇ ਦੋਸਤ ਬਟਾਲਾ ਤੋਂ ਵਾਪਸ ਮੋਹਾਲੀ ਜਾ ਰਹੇ ਸੀ ਤਾਂ ਉਨਾਂ ਦੀ ਕਾਰ ਦਾ ਬਟਾਲਾ ਨੇੜੇ ਕਸਬਾ ਰੰਗੜ ਨਾਗਲ ਕੋਲ ਐਕਸਟੀਡੈਂਟ ਹੋ ਗਿਆ ਜਿਸ ਦੌਰਾਨ ਕੁਲਦੀਪ ਸਿੰਘ ਦੀ ਮੌਤ ਹੋ ਗਈ,,,,ਜਦਕਿ ਦੂਸਰਾ ਨੋਜਵਾਨ ਜਖਮੀ ਹੋ ਗਿਆ…ਜਿਸ ਦੀ ਜਾਣਕਾਰੀ ਦਿੰਦੇ ਹੋਏ ਜਖਮੀ ਜਸਪ੍ਰੀਤ ਨੇ ਦੱਸਿਆ ਕਿ ਮੋਹਾਲੀ ਜਾਂਦੇ ਸਮੇ ਕੁਲਦੀਪ ਸਿੰਘ ਗੱਡੀ ਚਲਾ ਰਿਹਾ ਸੀ ਅਤੇ ਮੈਨੂੰ ਨੀਂਦ ਆ ਗਈ। ਇਸੇ ਦੌਰਾਨ ਹਾਦਸਾ ਹੋ ਗਿਆ। ਨੀਂਦ ਵਿਚ ਹੋਣ ਕਾਰਨ ਮੈਨੂੰ ਪਤਾ ਨਹੀਂ ਲੱਗਿਆ ਕਿ ਹਾਦਸਾ ਕਿਸ ਤਰ੍ਹਾਂ ਹੋਇਆ।
ਦੂਜੇ ਪਾਸੇ ਏਐਸਆਈ ਅਮਰਜੀਤ ਸਿੰਗ ਨੇ ਦੱਸਿਆ ਕਿ ਰੰਗੜ ਨਾਗਲ ਨੇੜੇ ਕਾਰ ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਜਖਮੀ ਹੋਇਆ ਹੈ। ਫਿਲਹਾਲ ਮ੍ਰਿਤਕ ਦੇ ਪਰਿਵਾਰ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਉਸਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਕਿਵੇਂ ਹੱਸਦੇ ਖੇਡਦੇ ਮੁੰਡੇ ਨੇ ਮੌਤ ਨੂੰ ਮੂੰਹ ਲਾ ਲਿਆ,,ਇਥੇ ਇਕ ਗੱਲ ਜਰੂਰ ਹੈ ਗੱਡੀ ਚਲਾਉਣ ਲੱਗੇ ਕਦੇ ਦਾਰੂ ਨੂੰ ਨਹੀਂ ਪੀਣੀ ਚਾਹੀਦੀ ਤਾਂ ਜੋ ਅਜਿਹੇ ਐਕਸੀਡੈਂਟਾਂ ਤੋਂ ਬਚਿਆ ਜਾ ਸਕੇ, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….