Htv Punjabi
Punjab Video

ਰੱਬ ਅਜਿਹਾ ਮਾੜਾ ਸਮਾਂ ਕਿਸੇ ਤੇ ਨਾ ਲਿਆਵੇ

ਤਸਵੀਰਾਂ ਦੇ ਵਿੱਚ ਤੁਸੀਂ ਇੱਕ ਕੋਠੀ ਨੂੰ ਬੰਦਿਆਂ ਦੇ ਵੱਲੋਂ ਜਿੰਦਰਾ ਮਾਰਦੇ ਨੂੰ ਦੇਖ ਰਹੇ ਹੋ ਤੇ ਕੋਠੀ ਦੇ ਗੇਟ ਦੇ ਬਾਹਰ ਇੱਕ ਬਜ਼ੁਰਗ ਮਾਤਾ ਕੰਧ ਫੜ ਕੇ ਰੋਂਦੀ ਕਰਲਾਉਂਦੀ ਨਜ਼ਰ ਆ ਰਹੀ ਹੈ ਤੇ ਇੱਕ ਉਸਦੀ ਨੂੰਹ,, ਘਰ ਦੇ ਵਿੱਚ ਕੋਈ ਵੀ ਬੰਦਾ ਨਹੀਂ,,,

ਯੂਨੀਅਨ ਬੈਂਕ ਆਫ ਇੰਡੀਆ ਦਾ ਕਰਜਾ ਨਾ ਵਾਪਿਸ ਕਰਨ ਦੀ ਸੂਰਤ ਵਿੱਚ ਬੈਂਕ ਕਰਮਚਾਰੀਆ ਵੱਲੋਂ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਦੋ ਵਿਧਵਾ ਔਰਤਾਂ ਸਮੇਤ ਇੱਕ ਮਸੂਮ ਬੱਚੇ ਨੂੰ ਕੋਠੀ ਵਿੱਚ ਬਾਹਰ ਕੱਢ ਕੇ ਤਾਲਾ ਲਗਾ ਕੋਠੀ ਸੀਲ ਕਰ ਦਿੱਤੀ । ਵਿਧਵਾ ਗਗਨਦੀਪ ਕੌਰ ਵਾਸੀ ਪੁਸ਼ਪਾ ਕਾਲੋਨੀ ਨੇੜੇ ਕੇ ਜੇ ਹਸਪਤਾਲ ਧਾਰੀਵਾਲ ਨੇ ਦੱਸਿਆ ਕਿ ਉਸਦੇ ਸਹੁਰਾ ਸਾਹਿਬ ਨੇ ਉਕਤ ਬੈਂਕ ਤੋਂ 10 ਲੱਖ ਰੁਪਏ ਕਰਜਾ ਲਿਆ ਸੀ ਉਨ੍ਹਾਂ ਦੀ ਮੌਤ ਹੋ ਗਈ ਤੇ ਬੈਂਕ ਦਾ ਕਰਜਾ ਵਾਪਿਸ ਨਾ ਕਰਨ ਤੋਂ ਪ੍ਰੇਸ਼ਾਨ ਉਸਦੇ ਪਤੀ ਨੇ ਕਰੀਬ ਚਾਰ ਸਾਲ ਪਹਿਲਾ ਆਤਮ ਹੱਤਿਆ ਕਰ ਲਈ ਸੀ ਜਦਕਿ ਉਹ ਅਤੇ ਉਸਦਾ 9 ਸਾਲ ਦਾ ਬੇਟਾ ਅਤੇ ਬਿਰਧ ਸੱਸ ਨੂੰ ਪੁਲਿਸ ਫੋਰਸ ਨਾਲ ਧੱਕੇ ਨਾਲ ਘਰ ਵਿੱਚ ਬਾਹਰ ਕੱਢ ਕੇ ਕੋਠੀ ਸੀਲ ਕਰ ਦਿੱਤੀ ਹੈ।

ਮੌਕੇ ਤੇ ਮੌਜੂਦ ਡਿਊਟੀ ਮੈਜਿਸਟਰੇਟ ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਧਾਰੀਵਾਲ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਤਹਿਤ ਬੈਂਕ ਵੱਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਜਦਕਿ ਬੈਂਕ ਵੱਲੋਂ ਇਨ੍ਹਾਂ ਨੂੰ ਕਰਜਾ ਵਾਪਿਸ ਕਰਨ ਸਬੰਧੀ ਕਈ ਵਾਰ ਨੋਟਿਸ ਦਿੱਤੇ ਗਏ ਸਨ ਪਰ ਇਨ੍ਹਾਂ ਨੇ ਬੈਂਕ ਵੱਲੋਂ ਭੇਜੇ ਨੋਟਿਸਾਂ ਦਾ ਕੋਈ ਜਵਾਬ ਨਹੀ ਦਿੱਤਾ ਇਸ ਕਰਕੇ ਅੱਜ ਕੋਠੀ ਨੂੰ ਮਜਬੂਰਨ ਸੀਲ ਕਰਨਾ ਪਿਆ। ਕੋਠੀ ਸੀਲ ਕਰਨ ਵਾਲੇ ਬੈਂਕ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਗੁਰੇਜ ਕੀਤਾ।

ਖੈਰ ਕੋਠੀ ਵਿੱਚੋਂ ਬਾਹਰ ਕੱਢਣ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

htvteam

ਜਨਮ ਦਿਨ ਪਾਰਟੀ ‘ਚ ਸ਼ਾਮਿਲ ਨੌਜਵਾਨ ਦੀ ਗੋਲੀ ਬਾਰੀ ‘ਚ ਮੌਤ; ਪੁਲਿਸ ਨੇ ਕੀਤਾ ਕਤਲ ਦਾ ਮਾਮਲਾ ਦਰਜ਼

htvteam

ਜੜ੍ਹੀ-ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਨੇ ਦਿਖਾਇਆ ਕਰਾਮਾਤੀ ਬੂਟਾ

htvteam

Leave a Comment