Htv Punjabi
Punjab Video

ਲਓ ਜੀ ਮੌਸਮ ਵਿਭਾਗ ਨੇ ਕਰ ਦਿੱਤੀ ਵੱਡੀ ਭਵਿੱਖਬਾਣੀ

ਲੋਕਾਂ ਨੂੰ ਇੱਕ ਵਾਰ ਮੁੜ ਤੋਂ ਮਿਲੇਗੀ ਗਰਮੀ ਤੋਂ ਰਾਹਤ
ਦੋ ਤਿੰਨ ਚਾਰ ਨੂੰ ਮੀਹ ਦੀ ਸੰਭਾਵਨਾ
ਪੰਜਾਬ ਦੇ ਲਗਭਗ ਸਾਰੇ ਹੀ ਜਿਲ੍ਹਿਆਂ ਲਈ ਯੈਲੋ ਅਲਰਟ ਜਾਰੀ
ਇਸ ਵਾਰ ਮਈ ਮਹੀਨੇ ਵਿੱਚ ਆਮ ਨਾਲੋਂ ਵੱਧ ਹੋਈ ਬਰਸਾਤ
ਪੰਜਾਬ ਭਰ ਵਿੱਚ ਮੌਸਮ ਵਿੱਚ ਵੱਡੇ ਬਦਲਾਵ ਦੇਖਣ ਨੂੰ ਮਿਲੇ ਹਨ । ਬੀਤੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਚੱਲ ਰਿਹਾ ਸੀ ਅਤੇ ਲਗਾਤਾਰ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਸੀ। ਪਰ ਬੀਤੇ ਕੁਝ ਦਿਨਾਂ ਵਿੱਚ ਹੋਈ ਬਰਸਾਤ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਦੇ ਨਾਲ ਤਾਪਮਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਨਾ ਹੀ ਨਹੀਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ।।

ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਦੋ ਤਰੀਕ ਨੂੰ ਲਗਭਗ ਪੂਰੇ ਪੰਜਾਬ ਵਿੱਚ ਹੀ ਯੈਲੋ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਵੀ ਮਈ ਮਹੀਨੇ ਵਿੱਚ ਵੀ ਆਮ ਨਾਲੋਂ ਜਿਆਦਾ ਬਰਸਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਬਰਸਾਤਾਂ ਕਿਸਾਨਾਂ ਲਈ ਚੰਗੀਆਂ ਹਨ ਕਿਉਂਕਿ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਫਸਲ ਨੂੰ ਨਮੀ ਮਿਲਦੀ ਹੈ । ਉੱਥੇ ਹੀ ਉਹਨਾਂ ਨੇ ਮਾਨਸੂਨ ਨੂੰ ਲੈ ਕੇ ਬਰਸਾਤ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਜਤਾਈ ਹੈ । ਪਰ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਸਲਾਹ ਜਰੂਰ ਦਿੱਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਮੌਸਮ ਦੇ ਛੋਟੇ ਬਦਲਾਵ ਦੇ ਕੇ ਜਾ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨਾਂ ਤੇ ਫਿਰੇ ਚੰਗੀ ਤਰ੍ਹਾਂ ਡਾਂਗ, ਫੇਰ ਮਿਲੂ ਇਨ੍ਹਾਂ ਨੂੰ ਸਬਕ

htvteam

ਥਾਣੇ ਬਾਹਰ ਪਿਆ ਘੜ ਮੱਸ, ਥਾਣੇਦਾਰ ਦਾ ਬਣਾਤਾ ਮੋਰ ?

htvteam

ਮੁਸਲਮਾਨਾਂ ਦੇ ਮੁੰਡੇ ਨੇ ਪਿੰਡ ‘ਚ ਮੰਦਿਰ ਬਾਰੇ ਕਰਤੀ ਅਜਿਹੀ ਅਨਾਉਂਸਮੈਂਟ, ਕਿਸੇ ਨੂੰ ਨਹੀਂ ਹੋਇਆ ਯਕੀਨ

htvteam

Leave a Comment