ਲੁਧਿਆਣਾ ਕਚਹਿਰੀ ਕੰਪਲੈਕਸ ‘ਚ ਜ਼ਬਰਦਸਤ ਧਮਾਕਾ ਹੋ ਗਿਆ ਹੈ | ਧਮਾਕਾ ਦੂਜੀ ਮੰਜਿਲ ਦੇ ਬਾਥਰੂਮ ਵਿਚ ਹੋਇਆ ਦੱਸਿਆ ਜਾ ਰਿਹੈ | ਸੂਤਰਾਂ ਦੇ ਮੁਤਾਬਿਕ 2 ਵਿਅਕਤੀਆਂ ਦੀ ਮਾਰੇ ਜਾਣ ਅਤੇ 5 ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਜ਼ਖਮੀਆਂ ਵਿਚ ਇੱਕ ਔਰਤ ਵੀ ਦੱਸੀ ਜਾ ਰਹੀ ਹੈ | ਇਹ ਧਮਾਕਾ ਉਸ ਵੇਲੇ ਹੋਇਆ ਜਦ ਅਦਾਲਤੀ ਕੰਮ ਕਾਜ ਚੱਲ ਰਿਹਾ ਸੀ | ਦੱਸਿਆ ਇਹ ਵੀ ਜਾ ਰਿਹਾ ਹੈ ਕਿ ਗਰਾਊਂਡ ਫਲੋਰ ਤੇ ਪਾਰਕ ਕੀਤੇ ਕੁੱਝ ਵਾਹਨ ਇੱਟਾਂ ਡਿੱਗਣ ਕਾਰਨ ਨੁਕਸਾਨੇ ਗਏ ਨੇ | ਫ਼ਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ | ਮੌਕੇ ਤੇ ਪਹੁੰਚ ਪੁਲਿਸ ਵੱਲੋਂ ਛਾਣ ਬੀਣ ਕੀਤੀ ਜਾ ਰਹੀ ਹੈ |
ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਕੁੱਝ ਹੀ ਮਿੰਟਾ ‘ਚ ਕੋਰਟ ਕੰਪਲੈਕਸ ਪਹੁੰਚ ਰਹੇ ਨੇ |
previous post
