Htv Punjabi
Punjab

ਪੰਜਾਬ ਦੇ ਫ਼ੂਡ ਸਪਲਾਈ ਵਿਭਾਗ ਨੇ ਚਾੜ੍ਹਿਆ ਨਵਾਂ ਚੰਨ, 6 ਸਾਲ ਦੀ ਬੱਚੀ ਨਾਲ ਕਰਤਾ ਆਹ ਕੰਮ! ਖਿੜਕੀਆਂ ਬਾਦਲ ਦਰਬਾਰ ‘ਚ ਘੰਟੀਆਂ

ਗੜਸ਼ੰਕਰ : ਗੜਸ਼ੰਕਰ ਸਥਿਤ ਫ਼ੂਡ ਸਪਲਾਈ ਵਿਭਾਗ ਦਾ ਦਫਤਰ ਇਨੀ ਦਿਨੀਂ ਆਪਣੇ ਕਾਰਨਾਮਿਆਂ ਦੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਪਿੰਡ ਦੇਣੋਵਾਲ ਸੈਂਸੀਆਂ ਦੀ 6 ਸਾਲਾ ਬੱਚੀ ਦੇ ਨਾਮ ਰਾਸ਼ਨ ਕਾਰਡ ਜਾਰੀ ਕਰ ਦਿੱਤਾ ਹੈ, ਜਦਕਿ ਉਸ ਦੇ ਮਾਤਾ ਪਿਤਾ ਦਾ ਨਾਮ ਰਾਸ਼ਨ ਕਾਰਡ ਤੋਂ ਕੱਟ ਦਿੱਤਾ ਗਿਆ ਹੈ।
ਪਿੰਡ ਦੇਣੋਵਾਲ ਸੈਂਸੀਆਂ ਨੇ ਦੱਸਿਆ ਕਿ ਸਾਡੇ ਰਾਸ਼ਨ ਕਾਰਡ ਵਿੱਚ ਮੇਰਾ, ਮੇਰੀ ਪਤਨੀ ਅਤੇ ਧੀ ਸੁਖਪ੍ਰੀਤ ਕੌਰ ਦਾ ਨਾਮ ਸੀ।ਪਰ ਜਦ ਦੋਬਾਰਾ ਸਰਵੇ ਕੀਤਾ ਗਿਆ ਤਾਂ ਮੇਰਾ ਅਤੇ ਮੇਰੀ ਪਤਨੀ ਦਾ ਨਾਮ ਗਾਇਬ ਸੀ ਅਤੇ ਸਿਰਫ 6 ਸਾਲਾ ਸੁਖਪ੍ਰੀਤ ਦਾ ਨਾਮ ਹੀ ਰਹਿ ਗਿਆ ਹੈ।
ਫ਼ੂਡ ਸਪਲਾਈ ਵਿਭਾਗ ਨੇ ਹੁਣ 6 ਸਾਲਾ ਬੱਚੀ ਦੇ ਨਾਮ ਤੇ ਰਾਸ਼ਨ ਕਾਰਡ ਜਾਰੀ ਕਰ ਦਿੱਤਾ ਹੈ।ਸ਼ਾਇਦ ਸੂਬੇ ਦਾ ਇਹ ਪਹਿਲਾ ਮਾਮਲਾ ਹੋਵੇਗਾ ਜਿੱਥੇ 6 ਸਾਲਾ ਬੱਚੀ ਦੇ ਨਾਮ ਤੇ ਰਾਸ਼ਨ ਕਾਰਡ ਜਾਰੀ ਕਰ ਦਿੱਤਾ ਗਿਆ ਹੈ।
ਓਧਰ, ਪਿੰਡ ਦੇ ਸਰਪੰਚ ਜਤਿੰਦਰ ਜੋਤੀ ਨੇ ਕਿਹਾ ਕਿ ਫ਼ੂਡ ਸਪਲਾਈ ਵਿਭਾਗ ਦੁਆਰਾ ਸਰਮਾਏਦਾਰਾਂ ਦੇ ਕਾਰਡ ਬਣਾ ਦਿੱਤੇ ਅਤੇ ਸਾਡੇ ਹੀ ਪਿੰਡ ਦੇ 2 ਦਰਜਨ ਤੋਂ ਜ਼ਿਆਦਾ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਹਨ।
ਓਹਨਾਂ ਨੇ ਡੀਸੀ ਹੋਸ਼ਿਆਰਪੁਰ ਤੋਂ ਪੂਰੇ ਪਿੰਡ ਦੀ ਸਰਵੇ ਰਿਪੋਰਟ ਅਤੇ ਉਸਦੇ ਬਾਅਦ ਰਾਸ਼ਨ ਕਾਰਡ ਬਣਾਏ ਜਾਣ ਦੇ ਮਾਮਲੇ ਦੀ ਜਾਂਚ ਕਰਵਾਣ ਦੀ ਮੰਗ ਕੀਤੀ ਹੈ।ਉਥੇ, ਇਸ ਬਾਰੇ ਵਿੱਚ ਜਦ ਫ਼ੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਤੋਂ ਮਾਮਲੇ ਦੀ ਜਾਣਕਾਰੀ ਲੈਣ ਦੇ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਨੇ ਮੋਬਾਇਲ ਤੇ ਕਾਲ ਹੀ ਅਟੈਂਡ ਨਹੀਂ ਕੀਤੀ।

Related posts

ਲੈਬ ਸਹਾਇਕ ਨੇ ਕੀਤੀ ਲੈਬ ਵਿੱਚ ਹੀ ਆਤਮਹੱਤਿਆ

Htv Punjabi

ਆਹ ਹੋਟਲ ਚ ਗਾਹਕਾਂ ਨੂੰ ਪਰੋਸਦੇ ਸੀ ਕੁੜੀਆਂ, ਦੇਖੋ ਸੀਨ !

htvteam

ਟਾਵਰ ਲਗਾਉਣ ਦੇ ਬਹਾਨੇ ਕਰ ਗਏ ਕਾਂਡ

htvteam

Leave a Comment