ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਪੰਪ ‘ਤੇ ਖੜ੍ਹਾ ਇਹ ਓਹੀ ਮੋਟਰਸਾਈਕਲ ਹੈ, ਜਿਸ ‘ਤੇ ਸਵਾਰ ਦੋ ਲੁਟੇਰਿਆਂ ‘ਚੋਂ ਇੱਕ ਦੀ ਰੂਹ ਜਿਸ ਢੰਗ ਨਾਲ ਸਰੀਰ ਤੋਂ ਵੱਖ ਹੋਈ ਹੈ ਉਸ ਸੀਨ ਚੇਤੇ ਕਰ ਕਰ ਪੰਪ ਵਾਲੇ ਵੀ ਹੈਰਾਨ ਹੋ ਰਹੇ ਨੇ | ਦੋਵੇਂ ਲੁਟੇਰੇ ਤਾਂ ਲੁੱਟ ਨੂੰ ਅੰਜਾਮ ਦੇ ਲਗਭਗ ਫ਼ਰਾਰ ਹੋ ਹੀ ਚੁੱਕੇ ਸਨ, ਪਰ ਆਪਣੇ ਆਪ ਘਟੀ ਇੱਕ ਘਟਨਾ ਨੇ ਸਭ ਨੂੰ ਕੰਬਾ ਕੇ ਰੱਖ ਦਿੱਤਾ |
ਮਾਮਲਾ ਜਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਪਿੰਡ ਜੰਡਿਆਲਾ ਮੰਜਕੀ ਦਾ ਹੈ, ਜਿੱਥੇ ਰਾਤ ਵੇਲੇ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਦੋ ਲੁਟੇਰੇ ਲੁੱਟ ਕਰਨ ਦੀ ਮੰਸ਼ਾ ਨਾਲ ਸਥਾਨਕ ਇੱਕ ਪੈਟਰੋਲ ਪੰਪ ‘ਤੇ ਆਉਂਦੇ ਨੇ |