ਫਿਲੌਰ ਦੇ ਮਹੱਲਾ ਭੰਡੇਰਾ ਚ ਮਹੰਤ ਦੀ ਅਸ਼ਲੀਲ ਹਰਕਤ ਨਾਲ ਮਾਹੌਲ ਖਰਾਬ
ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਮਹੰਤ ਖਿਲਾਫ ਸ਼ਿਕਾਇਤ
ਹਰਕਤ ਦਾ ਵੀਡੀਓ ਵੀ ਆਇਆ ਸਾਹਮਣੇ
ਫਿਲੌਰ ਦੇ ਮਹੱਲਾ ਭੰਡੇਰਾ ਵਿੱਚ ਅੱਜ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਨੌਜਵਾਨ ਵੱਲੋਂ ਅਲਫ਼ ਨਗਨ ਹੋ ਕੇ ਗਲੀ ਵਿੱਚ ਘੁੰਮਣ ਦੀ ਘਟਨਾ ਸਾਹਮਣੇ ਆਈ। ਮਿਲੀ ਜਾਣਕਾਰੀ ਅਨੁਸਾਰ, ਆਕਾਸ਼ ਉਰਫ਼ ਅਲੀਸ਼ਾ ਸਨ ਆਫ਼ ਜੀਵਨ ਕੁਮਾਰ, ਜੋ ਕਿ ਪੇਸ਼ੇ ਰੂਪ ਵਿੱਚ ਆਪਣੇ ਆਪ ਨੂੰ ਮਹੰਤ ਦੱਸਦਾ ਹੈ, ਨੇ ਅਚਾਨਕ ਮਹੱਲੇ ਵਿੱਚ ਨਗਨ ਅਵਸਥਾ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ ਦੀਆਂ ਮਹਿਲਾਵਾਂ ਅਤੇ ਪੁਰਸ਼ਾਂ ਵਿੱਚ ਰੋਸ਼ ਪੈਦਾ ਹੋ ਗਿਆ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ; ਉਕਤ ਵਿਅਕਤੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਅਸ਼ਲੀਲ ਹਰਕਤਾਂ ਕਰ ਚੁੱਕਾ ਹੈ। ਲੋਕਾਂ ਦਾ ਦੋਸ਼ ਹੈ ਕਿ ਉਸਦੇ ਘਰ ਰਾਤ ਦੇ ਸਮੇਂ ਕੁਝ ਨੌਜਵਾਨ ਆਉਂਦੇ ਜਾਂਦੇ ਰਹਿੰਦੇ ਹਨ, ਜਿਸ ਕਾਰਨ ਇਲਾਕੇ ਦੀ ਮਰਯਾਦਾ ਅਤੇ ਸਾਫ਼-ਸੁਥਰੇ ਮਾਹੌਲ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਮਾਮਲੇ ਨੂੰ ਲੈ ਕੇ ਗੁੱਸੇ ਵਿੱਚ ਆਏ ਮਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਪੁਲਿਸ ਥਾਣਾ ਫਿਲੌਰ ਵਿੱਚ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਆਕਾਸ਼ ਉਰਫ਼ ਅਲੀਸ਼ਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਮਹੱਲੇ ਤੋਂ ਬਾਹਰ ਕੀਤਾ ਜਾਵੇ ਤਾਂ ਜੋ ਇਲਾਕੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
