ਸੁਲਤਾਨਪੁਰ ਲੋਧੀ ਦੇ ਪਿੰਡ ਸਾਂਗਰਾ ਚ 75 ਸਾਲਾ ਬਜ਼ੁਰਗ ਦੀ ਮੌਤ
ਘਰ ਵਿੱਚ ਕਰਨਾ ਪਿਆ ਅੰਤਿਮ ਸਸਕਾਰ
45 ਦਿਨ ਤੋਂ ਪਾਣੀ ਚ ਘਿਰੇ ਪਿੰਡ ਵਿੱਚ ਨਾ ਐਂਬੂਲੈਂਸ, ਨਾ ਬਚਾਅ ਦਾ ਪ੍ਰਬੰਧ
ਸਰਕਾਰ ਨੇ ਸਰਕਾਰ ਦੇ ਖਿਲਾਫ ਜਤਾਇਆ ਰੋਸ
ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਪਿੰਡ ਸਾਂਗਰਾ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। 75 ਸਾਲਾ ਗੁਰਨਾਮ ਕੌਰ ਦਾ ਅਚਾਨਕ ਦਿਹਾਂਤ ਹੋ ਜਾਣ ਤੋਂ ਬਾਅਦ ਉਸ ਦਾ ਘਰ ਵਿੱਚ ਪਰਿਵਾਰ ਨੂੰ ਅੰਤਿਮ ਸੰਸਕਾਰ ਕਰਨਾ ਪਿਆ ਹੈ ਕਿਉਂਕਿ ਚਾਰ ਚੁਫੇਰੇ ਪਾਣੀ ਨਾਲ ਘਿਰੇ ਪਿੰਡ ਵਿੱਚ ਸ਼ਮਸ਼ਾਨ ਘਾਟ ਤੱਕ ਪਹੁੰਚਣਾ ਸੰਭਵ ਨਹੀਂ ਸੀ।
ਪਰਿਵਾਰ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸਮੇਂ ਸਿਰ ਨਾ ਤਾਂ ਡਾਕਟਰ ਪਹੁੰਚੇ ਅਤੇ ਨਾ ਹੀ ਕਿਸ਼ਤੀ ਦਾ ਪ੍ਰਬੰਧ ਕੀਤਾ ਗਿਆ ਜੇਕਰ ਅਜਿਹਾ ਕੋਈ ਪ੍ਰਬੰਧ ਹੁੰਦਾ ਤਾਂ ਗੁਰਨਾਮ ਕੌਰ ਦੀ ਜ਼ਿੰਦਗੀ ਬਚ ਸਕਦੀ ਸੀ। ਪਰਿਵਾਰ ਦਾ ਕਹਿਣਾ ਹੈ ਕਿ 45 ਦਿਨ ਤੋਂ ਉਹ ਪਾਣੀ ਵਿੱਚ ਘਿਰੇ ਹਨ ਪਰ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਜਦੋਂ ਕਿ ਮੀਡੀਆ ਵਲੋਂ ਅਨੇਕਾਂ ਵਾਰ ਮੰਗ ਉਠਾਈ ਗਈ ਹੈ।
ਦੱਸ ਦਈਏ ਕਿ 9 ਅਗਸਤ ਨੂੰ ਬਿਆਸ ਦਰਿਆ ਵਿੱਚ ਪਾਣੀ ਆਉਣ ਤੋਂ ਬਾਅਦ 11 ਅਗਸਤ ਨੂੰ ਆਰਜ਼ੀ ਬੰਨ ਟੁੱਟ ਗਿਆ ਸੀ ਜਿਸ ਕਾਰਨ ਮੰਡ ਖੇਤਰ ਦੇ 16 ਟਾਪੂਨੁਮਾ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..