Htv Punjabi
Punjab

ਪੁਲ ‘ਤੇ ਜਾ ਰਿਹਾ ਸੀ ਚੀਨੀ ਦੀ ਬੋਰੀਆਂ ਨਾਲ ਭਰਿਆ ਟਰੱਕ ਪਲਟ ਕੇ ਪੁਲ ਤੋਂ ਹੇਠਾਂ ਢਿੱਗਿਆ, ਤਾਂ ਦੇਖੋ ਕੀ ਕਰਤਾ ਹਾਲ

ਮੰਡੀ ਗੋਬਿੰਦਗੜ੍ਹ : ਇੱਥੋਂ ਦੇ ਨੈਸ਼ਨਲ ਹਾਈਵੇ ਨੰਬਰ ਛੇ ‘ਤੇ ਦੇਰ ਰਾਤ ਚੀਨੀ ਦੀ ਬੋਰੀਆਂ ਨਾਲ ਭਰਿਆ ਟਰੱਕ ਪੁਲ ਤੋਂ ਨੀਚੇ ਗਿਰ ਗਿਆ.ਇਸ ਹਾਦਸੇ ਵਿੱਚ ਟਰੱਕ ਚਾਲਕ ਅਤੇ ਨਾਲ ਦਾ ਸਾਥੀ ਦੋਨੋਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ l ਦੋਨੋਂ ਜ਼ਖਮੀਆਂ ਨੂੰ ਸਿਵਿਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਦਾਖ਼ਿਲ ਕਰਵਾਇਆ, ਡਾਕਟਰਾਂ ਵੱਲੋਂ ਪ੍ਰਾਥਮਿਕ ਇਲਾਜ ਦੇਣ ਤੋਂ ਬਾਅਦ ਦੋਨਾਂ ਦੀ ਹਾਲਤ ਜ਼ਿਆਦਾ ਵਿਗੜੀ ਦੀ ਦੇਖ ਕੇ ਡਾਕਟਰਾਂ ਨੇ ਦੋਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ l ਹਾਦਸੇ ਦੀ ਖ਼ਬਰ ਮਿਲਦੇ ਹੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਗੁਰਭੇਜ ਸਿੰਘ ਅਤੇ ਬੁੱਧ ਸਿੰਘ ਨੇ ਦੱਸਿਆ ਕਿ ਹਾਦਸਾ ਡਰਾਈਵਰ ਦੀ ਅੱਖ ਲੱਗਣ ਕਾਰਨ ਹੋਇਆ l ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆਈ ਅਤੇ ਉਸ ਦਾ ਗੱਡੀ ‘ਤੇ ਨਿਯੰਤਰਣ ਖੋ ਗਿਆ, ਜਿਸ ਤੋਂ ਬਾਅਦ ਟਰੱਕ ਪੁਲ ਤੋਂ ਲੁੜਕਦਾ ਹੋਇਆ ਨੀਚੇ ਸਲਿੱਪ ਰੋਡ ‘ਤੇ ਆ ਗਿਆ l ਟਰੱਕ ਵਿੱਚ ਚੀਨੀ ਦੀ ਬੋਰੀਆਂ ਲੱਦੀਆਂ ਹੋਈਆਂ ਸਨ l ਟਰੱਕ ਮੁਰਾਦਾਬਾਦ ਤੋਂ ਕੋਟਕਪੁਰਾ ਜਾ ਰਿਹਾ ਸੀ l ਹਾਦਸੇ ਵਿੱਚ ਜਖ਼ਮੀ ਡਰਾਈਵਰ ਦੀ ਪਹਿਚਾਣ ਰਣਜੀਤ ਸਿੰਘ ਨਿਵਾਸੀ ਤਰਨਤਾਰਨ ਦੇ ਪਿੰਡ ਬਨੀਏ ਵੱਜੋਂ ਅਤੇ ਸਾਥੀ ਦੀ ਪਹਿਚਾਣ ਸਤਨਾਮ ਸਿੰਘ ਨਿਵਾਸੀ ਸ਼ਾਮਲੀ ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ l

Related posts

ਸੁੰਨੀ ਗਲੀ ‘ਚ ਮੁੰਡਿਆਂ ਨੇ ਨਿਕਰਾਂ ‘ਚ ਕੱਢਿਆ ਆਹ ਸਮਾਨ, ਬਣੀ ਵੀਡਿਓ

htvteam

ਸੁਨੱਖੀ ਕੁੜੀ ਦੀ ਵਿਚੋਲਗੀ ਪੁਲਿਸ ਵਾਲੇ ਨੂੰ ਪਈ ਮਹਿੰਗੀ

htvteam

ਸ਼ਰਾਬ ਦੀ ਬੋਤਲ ਫੜਾਉਣ ਵਾਲੀ ਜਗ੍ਹਾ ਚ ਵੜ ਗਿਆ ਸੁੱਕਿਆ ਜਾ ਮੁੰਡਾ

htvteam

Leave a Comment