Htv Punjabi
Uncategorized

ਲੰਦਨ ‘ਚ ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਦੇ ਇਲਜ਼ਾਮਾਂ ‘ਚ ਫੜੇ 10 ਭਾਰਤੀਆਂ ‘ਚੋਂ 9 ਪੰਜਾਬੀ

ਲੰਦਨ: ਬ੍ਰਿਟੇਨ ਦੇ ਕ੍ਰਾਈਮ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਸੰਗਠਿਤ ਅਧਿਕਾਰ ਸਮੂਹ ਦੇ 10 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ 9 ਸ਼ਖ਼ਸ ਪੰਜਾਬੀ ਮੂਲ ਦੇ ਹਨ। ਇਨ੍ਹਾਂ ‘ਤੇ ਪਿਛਲੇ ਤਿੰਨ ਸਾਲਾਂ ‘ਚ ਬ੍ਰਿਟੇਨ ਤੋਂ ਲਗਪਗ 15.5 ਮਿਲੀਅਨ ਡਾਲਰ (143.5 ਕਰੋੜ ਰੁਪਏ) ਦੀ ਮਨੀ ਲਾਂਡਰਿੰਗ ਤੇ 17 ਲੋਕਾਂ ਦੀ ਤਸਕਰੀ ਕਰਨ ਦੇ ਇਲਜ਼ਾਮ ਲੱਗੇ ਹਨ।

ਗ੍ਰਿਫ਼ਤਾਰ ਕੀਤੇ ਸ਼ੱਕੀਆਂ ‘ਚ ਇੱਕ ਮਹਿਲਾ ਤੇ 9 ਪੁਰਸ਼ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਉਮਰ 30 ਤੋਂ 44 ਸਾਲਾਂ ਵਿਚਾਲੇ ਹੈ। ਇਨ੍ਹਾਂ ਨੂੰ ਨਸ਼ਾ ਤਸਕਰੀ ਦੇ ਸੰਗਠਿਤ ਇਮੀਗ੍ਰੇਸ਼ਨ ਜ਼ੁਰਮ ਰਾਹੀਂ ਲੱਖਾਂ ਡਾਲਰ ਦੇਸ਼ ਤੋਂ ਬਾਹਰ ਭੇਜਣ ਦੇ ਜ਼ੁਰਮ ਹੇਠ ਬੁੱਧਵਾਰ ਨੂੰ ਕਾਬੂ ਕੀਤਾ ਗਿਆ ਸੀ।

ਸ਼ੱਕੀਆਂ ਦੀ ਪਛਾਣ ਚਰਨ ਸਿੰਘ (41), ਵਲਜੀਤ ਸਿੰਘ (30), ਜਸਬੀਰ ਸਿੰਘ ਢੱਲ (28), ਸੁੰਦਰ ਵੈਂਗਦਾਸਾਲਮ (44), ਜਸਬੀਰ ਸਿੰਘ ਮਲਹੋਤਰਾ (33), ਪਿੰਕੀ ਕਪੂਰ (35) ਤੇ ਮਨਮੋਨ ਸਿੰਘ (44) ‘ਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਲਾਏ ਗਏ ਹਨ।

ਇਸ ਤੋਂ ਇਲਾਵਾ ਸਵੰਦਰ ਸਿੰਘ ਢੱਲ (33), ਜਸਬੀਰ ਸਿੰਘ ਕਪੂਰ (31) ਤੇ ਦਿਲਜਾਨ ਮਲਹੋਤਰਾ (43) ‘ਤੇ ਇਸੇ ਤਰ੍ਹਾਂ ਦੇ ਅਪਰਾਧ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਤਹਿਤ ਵਾਧੂ ਦੋਸ਼ ਸ਼ਾਮਲ ਹਨ।

Related posts

ਕੋਰੋਨਾ ਵਾਇਰਸ : ਅਮਰੀਕਾ ਤੋਂ ਬਾਅਦ ਫਰਾਂਸ ਤੇ ਬਰਤਾਨੀਆ ਵੀ ਹੋਏ ਚੀਨ ਦੇ ਖਿਲਾਫ, ਕਿਹਾ ਜਾਂਚ ਕਰਾਉ ਕੌਣ ਕਸੂਰਵਾਰ

Htv Punjabi

ਦੁਨੀਆ ਦਾ ਮੋਸਟ ਵਾਂਟਿਡ ਜਹਾਜ਼ ਜਿਹੜਾ ਸਮੁੰਦਰ ਚੋਂ ਹੀ ਲੁੱਟ ਲੈਂਦਾ ਸੀ ਕਰੋੜਾਂ ਦੀਆਂ ਮੱਛੀਆਂ, ਆਹ ਦੇਖੋ ਰਾਜ਼

Htv Punjabi

ਸੁਖਦੇਵ ਸਿੰਘ ਤੇ 20 ਤੌ 25 ਵਿਅਕਤੀਆਂ ਵਲੌ ਕੀਤਾ ਗਿਆ ਜਾਨਲੇਵਾ ਹਮਲਾ

htvteam

Leave a Comment