Htv Punjabi
Uncategorized

ਦੁਨੀਆ ਦਾ ਮੋਸਟ ਵਾਂਟਿਡ ਜਹਾਜ਼ ਜਿਹੜਾ ਸਮੁੰਦਰ ਚੋਂ ਹੀ ਲੁੱਟ ਲੈਂਦਾ ਸੀ ਕਰੋੜਾਂ ਦੀਆਂ ਮੱਛੀਆਂ, ਆਹ ਦੇਖੋ ਰਾਜ਼

ਨਵੀਂ ਦਿੱਲੀ : ਆਂਦਰੇ ਡੋਲਗੇਵ ਐਸਟੀਐਸ-501। ਹਾਂ ਇਹੀ ਨਾਮ ਸੀ ਉਸਦਾ। ਕਦੇ ਕਦੇ ਇਸ ਨੂੰ ਬ੍ਰੀਜ-1 ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਸੀ। ਇਹ ੳਹ ਜਹਾਜ਼ ਹੈ ਜਿਹੜਾ ਮਹਾਸਾਗਰਾਂ ਨੂੰ ਲੁੱਟਦਾ ਸੀ। ਆਂਦਰੇ ਡੋਲਗੇਵ ਜਹਾਜ ਇੱਕ ਅੰਤਰਰਾਸ਼ਟਰੀ ਆਪਰਾਧਿਕ ਨੈਟਵਰਕ ਦਾ ਹਿੱਸਾ ਸੀ, ਜਿਹੜੇ ਬੜੇ ਸੰਗਠਿਤ ਤਰੀਕੇ ਨਾਲ ਕੰਮ ਕਰਦਾ ਸੀ। ਇਹ ਜਹਾਜ਼ ਕਰੀਬ 10 ਸਾਲ ਤੱਕ ਮਹਾਸਾਗਰਾਂ ਤੋਂ ਦੁਰਲੱਭ ਮੱਛੀਆਂ ਫੜ ਕੇ ਉਨ੍ਹਾਂ ਦੀ ਤਸਕਰੀ ਕਰਦਾ ਰਿਹਾ। ਇਸ ਨੂੰ ਫੜਨ ਦੀ ਕੋਸਿਸਾਂ ਨਾਕਾਮ ਰਹੀਆਂ, ਕਿਉਂਕਿ ਇਹ ਜਹਾਜ਼ ਹਰ ਵਾਰ ਚਕਮਾ ਦੇਣ ਵਿੱਚ ਸਫਲ ਹੋ ਜਾਂਦਾ ਸੀ। ਪਰ ਇੱਕ ਦਿਨ ਲੁਟੇਰਿਆਂ ਦਾ ਇਹ ਦਲ ਇੰਡੋਨੇਸੀਆ ਦੀ ਟਾਸਕ ਫੋਰਸ ਦੇ ਹੱਥੇ ਚੜ ਗਿਆ। ਇਸ ਜੰਗ ਲੱਗੇ ਪੁਰਾਣੇ ਜਹਾਜ਼ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਦੁਨੀਆਂ ਦਾ ਮੋਸਟ ਵਾਂਟੇਡ ਜਹਾਜ਼ ਸੀ।

ਜਿਸ ਸਮੇਂ ਇੰਡੋਨੇਸੀਆਈ ਨੌਸੈਨਾ ਦੇ ਅਧਿਕਾਰੀ ਆਂਦਰੇ ਡੋਲੋਗੇਵ ਤੇ ਚੜੇ ਤਾਂ ਉੱਥੇ ਮੱਛੀਆਂ ਫੜਨ ਵਾਲਾ ਵਿਸਾਲ ਜਾਲਾਂ ਦਾ ਢੇਰ ਪਿਆ ਸੀ।ਇਹ ਇੰਨੇ ਵਿਸਾਲ ਜਾਲ ਸਨ ਕਿ ਇਨ੍ਹਾਂ ਨੂੰ 29 ਕਿਲੋਮੀਟਰ ਤੱਕ ਫੈਲਾਇਆ ਜਾ ਸਕਦਾ ਸੀ। ਇਨ੍ਹਾਂ ਦੀ ਮਦਦ ਨਾਲ ਇਹ ਜਹਾਜ਼, ਇੱਕ ਵਾਰ 8 ਲੱਖ ਡਾਲਰ ਦੀ ਮੱਛੀਆਂ ਫੜ ਲੈਂਦਾ ਸੀ।ਫਿਰ ਜਾਂ ਤਾਂ ਕਾਲਾਬਜਾਰੀ ਹੁੰਦੀ ਸੀ ਜਾਂ ਫੇਰ ਇਨ੍ਹਾਂ ਨੂੰ ਨਜਾਇਜ਼ ਤਰੀਕੇ ਨਾਲ ਫੜੀ ਗਈਆਂ ਮੱਛੀਆਂ ਦੇ ਨਾਲ ਮਿਲਾ ਕੇ ਵੇਚਿਆ ਜਾਂਦਾ ਸੀ। ਇਨ੍ਹਾਂ ਸਮੁੰਦਰੀ ਲੁਟੇਰਿਆਂ ਦੇ ਨਿਸਾਨੇ ਤੇ ਪੂਰਬੀ ਏਸੀਆ ਦੇ ਮੱਲ ਪ੍ਰਾਏਦੀਪ ਅਤੇ ਇੰਡੋਨੇਸੀਆ ਦੀਪ ਸੁਮਾਤਰਾ ਦੇ ਆਲੇ ਦੁਆਲੇ ਦਾ ਸਮੁੰਦਰੀ ਇਲਾਕਾ ਹੁੰਦਾ ਸੀ।

Related posts

ਨਹੀਂ ਰਹੇ ਦੇਸ਼ ਦੇ ਉੱਘੇ ਕਾਰੋਬਾਰੀ ਰਤਨ ਟਾਟਾ, 86 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

htvteam

ਅਮਰੀਕੀ ਅਧਿਕਾਰੀ ਨੇ ਭਾਰਤ ਚੀਨ ਫੌਜੀ ਝੜਪਾਂ ‘ਤੇ ਕੀਤਾ ਵੱਡਾ ਖੁਲਾਸਾ ਕਿਹਾ ਚੀਨ ਨੇ ਦੁਨੀਆਂ ਨੂੰ ਕੋਰੋਨਾ ‘ਚ ਉਲਝਾਇਆ ਤੇ ਫੇਰ ਕੀਤਾ ਆਹ ਕਾਂਡ

Htv Punjabi

ਅਮਰੀਕਾ ‘ਚ ਲਾਸ਼ਾਂ ਦੇ ਲੱਗਦੇ ਢੇਰ ਦੌਰਾਨ ਭਾਰਤੀਆਂ ਲਈ ਆਈ ਖੁਸ਼ੀ ਦੀ ਖਬਰ, ਟਰੰਪ ਨੇ ਕੀਤਾ ਵੱਡਾ ਐਲਾਨ

Htv Punjabi