ਤਰਨਤਾਰਨ ਦੇ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਬੁੱਧਵਾਰ ਨੂੰ ਸ਼ੋਸ਼ਲ ਮੀਡੀਆ ਰਾਂਹੀ ਐੱਸਐੱਸਪੀ ਨੂੰ ਸਿੱਧੀ ਚੁਣੌਤੀ ਦੇਣ ਦੇ ਨਾਲ ਨਾਲ ਗੰਭੀਰ ਦੋਸ਼ ਲਗਾਏ ਜਾਣ ਦਾ ਨਜ਼ਲਾ ਐੱਸਐੱਸਪੀ ‘ਤੇ ਡਿੱਗ ਪਿਆ ਹੈ। ਵਿਭਾਗ ਨੇ ਉਨ੍ਹਾਂ ਦਾ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਹੈ,,,ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੇ ਜੀਜੇ ਤੇ ਰੇਤੇ ਦਾ ਪਰਚਾ ਹੋਣ ਨੂੰ ਲੈ ਕੇ ਵਿਧਾਇਕ ਤੇ ਐਸਐਸਪੀ ਦੇ ਵਿੱਚ ਤਕਰਾਰ ਹੋਈ ਸੀ। ਜਿਸ ਨੂੰ ਲੈ ਕੇ ਇਸ ਦੇ ਉੱਤੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ। ਜਿਸ ਦੇ ਵਿੱਚ ਉਹਨਾਂ ਨੇ ਇਸ ਕਾਰਵਾਈ ਤੇ ਗੱਲ ਕਰਦੇ ਹੋਏ ਕਿਹਾ ਕਿ ਜਿਹੜੇ ਐਸਐਸਪੀ ਦੀ ਬਦਲੀ ਕੀਤੀ ਹੈ ਉਹ ਸੀਐਮ ਖਾਸ ਹੁੰਦਾ ਸੀ, ਸਿਧਾਣਾ ਨੇ ਕਿਹਾ ਕਿ ਮੌਜੂਦਾ ਸਰਕਾਰ ਹੋਵੇ ਅਤੇ ਮੌਜੂਦਾ ਸਰਕਾਰ ਦਾ ਵਿਧਾਇਕ ਹੋਵੇ ਉਸ ਦੇ ਖਿਲਾਫ ਐਸਐਸਪੀ ਚ ਇਨੀ ਜ਼ੁਰਤ ਨਹੀਂ ਹੁੰਦੀ ਕਿ ਉਹ ਕੋਈ ਪਰਚਾ ਦੇ ਇਹਦੇਵੇ। ਅਤੇ ਕੁੱਟਮਾਰ ਕਰਕੇ ਉਸ ਤੋਂ ਮੌਜੂਦਾ ਵਿਧਾਇਕ ਦਾ ਨਾਮ ਲਿਖਵਾਵੇ,,,,,,,
ਦੱਸ ਦੇਈਏ ਕਿ ਵਿਧਾਇਕ ਦੇ ਜੀਜੇ ‘ਤੇ ਮਾਮਲ ਦਰਜ ਹੋਣ ਤੋਂ ਬਾਅਦ ਬੁੱਧਵਾਰ ਸਵੇਰੇ ਕਰੀਬ ਸਵਾ ਦਸ ਵਜੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੇ ਫੇਸਬੁੱਕ ਖਾਤੇ ’ਤੇ ਤਲਖੀ ਭਰੀ ਪੋਸਟ ਸਾਂਝੀ ਕਰਦਿਆਂ ਐੱਸਐੱਸਪੀ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਸੀ। ਉਸਨੇ ਇਸ ਕਾਰਵਾਈ ਨੂੰ ਪੁਲਿਸ ਵੱਲੋਂ ਕਿੜ ਕੱਢੇ ਜਾਣਾ ਦੱਸਿਆ। ਜਦੋਂਕਿ ਐੱਸਐੱਸਪੀ ਉੱਪਰ ਭ੍ਰਿਸ਼ਟਾਚਾਰ ਕਰਕੇ ਅਧਿਕਾਰੀ ਲਗਾਉਣ ਦਾ ਦੋਸ਼ ਵੀ ਲਗਾ ਦਿੱਤਾ। ਉਕਤ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਹਲਕਿਆਂ ’ਚ ਤਰਥੱਲੀ ਮਚ ਗਈ ਸੀ। ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
