ਗੁਰਦਸਪੁਰ (ਅਵਤਾਰ ਸਿੰਘ) ਇੱਕ ਪਾਸੇ ਜਿੱਥੇ ਜਿਲ੍ਹਾ ਪ੍ਰਸ਼ਾਸਨ ਅਤੇ ਆਮ ਲੋਕ ਕਰੋਨਾ ਦੀ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ ਓਧਰ ਕੁੱਝ ਕਥਿਤ ਸ਼ਰਾਰਤੀ ਅਤੇ ਸਨਕੀ ਕਿਸਮ ਦੇ ਲੋਕ ਕਈ ਤਰ੍ਹਾਂ ਨਾਲ ਇਸ ਖੌਫ ਨੂੰ ਹੋਰ ਸਨਸਨੀਖੇਜ਼ ਬਣਾ ਰਹੇ ਨੇ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਲਵੰਡਾ ਵਿੱਚ ਉਸ ਵੇਲੇ ਸਨਸਨੀ ਮੱਚਾ ਗਿਆ, ਜਦੋਂ ਪਿੰਡ ਦੇ ਗੁਰਦੁਆਰੇ ਦੇ ਸਾਹਮਣੇ ਪੈਂਦੇ ਇੱਕ ਘਰ ਵਿੱਚੋਂ ਤਬਲੀਗੀ ਮਰਕਜ਼ ਦੇ ਕਥਿਤ ਲਿਖ਼ਤੀ ਪੱਤਰ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ। ਜਿਸ ਵਿੱਚ ਲਿਖਿਆ ਸੀ ਕਿ ਉਹ ਮੌਲਾਨਾ ਮਰਕਜ਼ ਦੇ ਬੰਦੇ ਹਨ ਅਤੇ ਗੁਰਦਾਸਪੁਰ ਵਿੱਚ ਕੋਰੋਨਾ ਵਾਇਰਸ ਫੈਲਾਉਣ ਆਏ ਹਨ ਅਤੇ ਉਹ ਗੁਰਦਾਸਪੁਰ ਜਿਲ੍ਹੇ ਨੂੰ ਖਤਮ ਕਰ ਦੇਣਗੇ ਜਿਸਤੋ ਬਾਅਦ ਪਰਿਵਾਰਕ ਮੈਬਰਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ਤੇ ਪਹੁੰਚਕੇ ਪੱਤਰਾਂ ਨੂੰ ਕਬਜੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿਤੀ ਹੈ
ਇਸ ਮੌਕੇ ਪਿੰਡ ਦੇ ਲੋਕ ਨੇ ਦੱਸਿਆ ਕਿ ਸਵੇਰੇ ਜਦ ਉਹ ਘਰ ਤੋਂ ਬਾਹਰ ਆਏ ਤਾਂ ਘਰ ਦੇ ਬਾਹਰ ਤਿੰਨ ਹੱਥ ਲਿਖਤ ਪੱਤਰ ਪਏ ਹੋਏ ਸਨ। ਜਿਸ ਵਿੱਚ ਲਿਖਿਆ ਗਿਆ ਸੀ ਕਿ ਕੁੱਝ ਲੋਕ ਗੁਰਦਾਸਪੁਰ ਜਿਲ੍ਹੇ ਵਿੱਚ ਥੁੱਕ ਜਰੀਏ ਕੋਰੋਨਾ ਵਾਇਰਸ ਫੈਲਾਉਣ ਆਏ ਹਨ, ਅਤੇ ਉਹ ਮੌਲਾਨਾ ਮਰਕਜ਼ ਦੇ ਬੰਦੇ ਹਨ, ਜੋ ਗੁਰਦਾਸਪੁਰ ਦੇ ਲੋਕਾਂ ਨੂੰ ਖਤਮ ਕਰਨ ਆਏ ਹਨ। ਇਹ ਪੱਤਰ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਪੱਤਰਾਂ ਨੂੰ ਕਬਜੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿਤੀ ਹੈ
ਮੌਕੇ ਤੇ ਪਹੁੰਚੇ ਡੀਐੱਸਪੀ ਵਿਪਨ ਕੁਮਾਰ ਨੇ ਘਟਨਾ ਵਾਲੇ ਘਰ ਅਤੇ ਪਰਿਵਾਰਕ ਮੈਂਬਰਾਂ ਨਾਲ ਗੰਭੀਰਤਾ ਨਾਲ ਪੁੱਛ ਪੜਤਾਲ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਕਥਿਤ ਪੱਤਰਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਤੋਂ ਇਲਾਵਾ ਗੁਰਦੁਆਰੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਪਰ ਇਸ ਘਟਨਾ ਕਾਰਨ ਉਨ੍ਹਾਂ ਦੇ ਪਿੰਡ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਨਾਲ ਹੀ ਉਹਨਾਂ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਵਲੋਂ ਕੀਤਾ ਗਿਆ ਕੰਮ ਹੈ। ਫਿਲਹਾਲ ਪੂਰੇ ਪਿੰਡ ਨੂੰ ਸੈਨੀਟਾਈਜ਼ ਕੀਤਾ ਜਾਵੇਗਾ।
